ਪੁੱਤ ਦੀ ਸ਼ਹਾਦਤ ਤੋਂ ਬਾਅਦ ਟੁੱਟੇ ਪਿਓ ਨੇ ਕਿਹਾ ਸਾਨੂੰ ਫਖਰ ਹੈ ਆਪਣੇ ਪੁੱਤ ‘ਤੇ, ਮਾਂ ਨੇ ਬੰਦ ਕਰ’ਤਾ ਖਾਣਾ-ਪੀਣਾ, ਸੰਸਕਾਰ ਅੱਜ

ਪੁੱਤ ਦੀ ਸ਼ਹਾਦਤ ਤੋਂ ਬਾਅਦ ਟੁੱਟੇ ਪਿਓ ਨੇ ਕਿਹਾ ਸਾਨੂੰ ਫਖਰ ਹੈ ਆਪਣੇ ਪੁੱਤ ‘ਤੇ, ਮਾਂ ਨੇ ਬੰਦ ਕਰ’ਤਾ ਖਾਣਾ-ਪੀਣਾ, ਸੰਸਕਾਰ ਅੱਜ….

ਵੀਓਪੀ ਬਿਊਰੋ- ਬਚਪਨ ਤੋਂ ਹੀ ਏਅਰ ਫੋਰਸ ਵਿਚ ਸ਼ਾਮਿਲ ਹੋਣ ਦਾ ਜਨੂੰਨ ਰੱਖਣ ਵਾਲੇ ਮੋਹਿਤ ਰਾਣਾ 15 ਦਿਨ ਪਹਿਲਾਂ ਹੀ ਆਪਣੇ ਮਾਂ-ਬਾਪ ਕੋਲੋਂ ਅਸ਼ੀਰਵਾਦ ਲੈ ਕੇ ਬਾੜਮੇਰ ਗਿਆ ਸੀ। ਆਪਣੇ ਪੁੱਤਰ ‘ਤੇ ਮਾਣ ਕਰਦੇ ਹੋਏ ਉਸ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਬਹਾਦਰ ਦੇ ਹੋਣਹਾਰ ਅਫਸਰ ਸੀ। ਆਪਣੇ ਪੁੱਤਰ ਦੀ ਸ਼ਹਾਦਤ ਤੋਂ ਉਹ ਦੁਖੀ ਤਾਂ ਹਨ ਪਰ ਆਪਣੇ ਪੁੱਤਰ ‘ਤੇ ਉਨ੍ਹਾਂ ਨੂੰ ਮਾਣ ਵੀ ਹੈ। ਪਰ ਆਪਣੇ ਪੁੱਤਰ ਦਾ ਵਿਛੋੜਾ ਇਕ ਮਾਂ ਲਈ ਸਹਿਣ ਕਰਨਾ ਮੁਸ਼ਕਲ ਹੈ ਅਤੇ ਇਸ ਸਮੇਂ ਰੋ-ਰੋ ਕੇ ਉਨ੍ਹਾਂ ਦੀ ਹਾਲਾਤ ਖਰਾਬ ਹੋ ਗਈ ਹੈ।

ਸ਼ਹੀਦ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਅੱਜ ਚੰਡੀਗੜ੍ਹ ਪਹੁੰਚੀ ਅਤੇ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ-25 ਸ਼ਮਸ਼ਾਨਘਾਟ ਵਿਖੇ ਹੋਵੇਗਾ। ਇਸ ਤੋਂ ਪਹਿਲਾ ਸ਼ਹੀਦ ਮੋਹਿਤ ਰਾਣਾ ਦੀ ਮ੍ਰਿਤਕ ਦੇਹ ਕੱਲ ਸ਼ੁੱਕਰਵਾਰ ਪਹੁੰਚ ਜਾਣੀ ਸੀ ਪਰ ਮੌਸਮ ਖਰਾਬ ਹੋਣ ਕਾਰਨ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਨਹੀਂ ਪਹੁੰਚ ਸਕੀ। ਵੀਰਵਾਰ ਰਾਤ ਨੂੰ ਰਾਜਸਥਾਨ ਦੇ ਬਾੜਮੇਰ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਮਿਗ-21 ਜਹਾਜ਼ ਵਿੱਚ ਮਾਰੇ ਗਏ ਦੋ ਪਾਇਲਟਾਂ ਵਿੱਚੋਂ ਇੱਕ ਮੋਹਿਤ ਰਾਣਾ ਦਾ ਪਰਿਵਾਰ ਓਮੈਕਸ ਸਿਟੀ, ਨਿਊ ਚੰਡੀਗੜ੍ਹ ਵਿੱਚ ਰਹਿੰਦਾ ਹੈ।

ਤੁਹਾਨੂੰ ਦੱਸ ਦੇਇਏ ਕਿ ਸ਼ਹੀਦ ਪਾਇਲਟ ਮੋਹਿਤ ਰਾਣਾ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ਦੇ ਸੰਘੋਲ ਦੇ ਰਹਿਣ ਵਾਲੇ ਹਨ ਅਤੇ ਓਮੈਕਸ ਸਿਟੀ, ਨਿਊ ਚੰਡੀਗੜ੍ਹ ਵਿੱਚ ਰਹਿੰਦੇ ਹਨ। ਉਸ ਦੀ ਪਤਨੀ ਤੇ 3 ਸਾਲ ਦੀ ਬੱਚੀ ਉਸ ਨਾਲ ਬੜਮੇਰ ਵਿਚ ਹੀ ਰਹਿੰਦੇ ਸਨ। ਉਸ ਦੇ ਪਿਤਾ ਓਮ ਪ੍ਰਕਾਸ਼ ਰਾਣਾ ਸੇਵਾਮੁਕਤ ਲੈਫਟੀਨੈਂਟ ਕਰਨਲ ਹਨ।

ਹਾਦਸੇ ਦੀ ਖਬਰ ਸੁਣਨ ਤੋਂ ਬਾਅਦ ਤੋਂ ਹੀ ਸ਼ਹੀਦ ਮੋਹਿਤ ਰਾਣਾ ਦੇ ਪਰਿਵਾਰ ਦਾ ਬੁਰਾ ਹਾਲ ਹੈ। ਉਸ ਦੀ ਮਾਂ ਨੇ ਤਾਂ ਖਾਣਾ-ਪੀਣਾ ਬੰਦ ਕਰ ਦਿੱਤਾ ਹੈ। ਮੋਹਿਤ ਹਵਾਈ ਸੈਨਾ ਵਿੱਚ ਨਵੇਂ ਪਾਇਲਟਾਂ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦਿੰਦਾ ਸੀ। ਇਸ ਦੇ ਨਾਲ ਹੀ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੇ ਸੰਸਕਾਰ ਲਈ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

error: Content is protected !!