ਹਾਦਸੇ ਨੇ ਖੋਹਿਆ ਸਾਬਕਾ ਫੌਜੀ ਤਾਂ ਨਸ਼ੇ ਨੇ ਖੋਹਿਆ ਨੌਜਵਾਨ

ਹਾਦਸੇ ਨੇ ਖੋਹਿਆ ਸਾਬਕਾ ਫੌਜੀ ਤਾਂ ਨਸ਼ੇ ਨੇ ਖੋਹਿਆ ਨੌਜਵਾਨ

The dead man’s body. Focus on hand

ਵੀਓਪੀ ਬਿਊਰੋ – ਜਲੰਧਰ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਅਤੇ ਇਸ ਦੌਰਾਨ ਇੱਕ ਸਾਬਕਾ ਫੌਜੀ ਦੀ ਮੌਤ ਹੋ ਗਈ। ਇਹ ਹਾਦਸਾ ਹਲਕਾ ਨਕੋਦਰ ਵਿੱਚ ਵਾਪਰਿਆ, ਜਦੋਂ ਸਾਬਕਾ ਫੌਜੀ ਸਤਵੀਰ ਸਿੰਘ ਨਕੋਦਰ ਤੋਂ ਆਪਣੇ ਪਿੰਡ ਢੋਲਣ ਵਾਪਸ ਆ ਰਿਹਾ ਸੀ। ਸਤਵੀਰ ਸਿੰਘ ਸ਼ੁੱਕਰਵਾਰ ਸਵੇਰੇ ਰਾਮਗੜ੍ਹ ਨੇੜੇ ਸਕਾਈ ਹੋਟਲ ਦੇ ਬਾਹਰ ਸੜਕ ‘ਤੇ ਆਪਣਾ ਮੋਟਰਸਾਈਕਲ ਸਵਾਰ ਸੀ। ਜਦੋਂ ਉਹ ਜਾ ਰਿਹਾ ਸੀ ਤਾਂ ਇੱਕ ਅਣਪਛਾਤੇ ਵਾਹਨ ਨੇ ਉਸਨੂੰ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ ਅਤੇ ਇਸ ਦੌਰਾਨ ਉਸ ਦੀ ਮੌਤ ਹੋ ਗਈ। ਸਦਰ ਥਾਣੇ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਅਤੇ ਉਸ ਦੇ ਡਰਾਈਵਰ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸੇ ਤਰ੍ਹਾਂ ਨਕੋਦਰ ਤੋਂ ਥੋੜੀ ਹੀ ਦੂਜ ਜਗਰਾਉਂ ਹਲਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਇੱਥੇ ਪਿੰਡ ਸ਼ੇਰੇਵਾਲ ਦੇ ਨੌਜਵਾਨ ਦੀ ਪਿੰਡ ਖੋਲਿਆਂ ਵਾਲਾ ਪੁਲ਼ ਮਲਸੀਹਾਂ ਬਾਜਣ ਦੀ ਨਹਿਰ ਪੱਟੜੀ ਨੇੜੇ ਝਾੜੀਆਂ ਵਿਚੋਂ ਲਾਸ਼ ਮਿਲੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦੀ ਮੌਤ ‘ਚਿੱਟੇ’ ਦੇ ਨਸ਼ੇ ਕਾਰਨ ਹੋਈ ਹੈ। ਪੁਲਿਸ ਨੇ ਨੌਜਵਾਨ ਨੂੰ ਘਰੋਂ ਲੈ ਕੇ ਜਾਣ ਵਾਲੇ ਉਸ ਦੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਨਸ਼ਾ ਵੇਚਣ ਵਾਲੀ ਔਰਤ ਫਰਾਰ ਹੈ। ਪੁਲਿਸ ਅਨੁਸਾਰ ਨੌਜਵਾਨ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਜਾਪਦੀ ਹੈ ਪਰ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਉਸ ਦੀ ਮੌਤ ‘ਚਿੱਟੇ’ ਨਾਲ ਹੋਈ ਦੱਸ ਰਹੇ ਹਨ।

error: Content is protected !!