ਰਾਣਾ ਬਲਾਚੋਰੀਆ ਦਾ ਕ+ਤ+ਲ ਕਰਨ ਵਾਲੇ ਸ਼ੂਟਰ ਦਾ ENCOUNTER

ਰਾਣਾ ਬਲਾਚੋਰੀਆ ਦਾ ਕ+ਤ+ਲ ਕਰਨ ਵਾਲੇ ਸ਼ੂਟਰ ਦਾ ENCOUNTER

ਪਿਛਲੇ ਮਹੀਨੇ ਮੋਹਾਲੀ ਦੇ ਸੋਹਾਣਾ ਵਿੱਚ ਕਬੱਡੀ ਕੱਪ ਚੱਲ ਰਿਹਾ ਸੀ ਤਾਂ ਇਸ ਦੌਰਾਨ ਅਪਰਾਧੀਆਂ ਨੇ ਕਬੱਡੀ ਪ੍ਰਮੋਟਰ ਰਾਣਾ ਬਲਾਚੋਰੀਆ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਪੰਜਾਬ ਵਿੱਚ ਵਾਪਰੀ ਇੰਨ ਵੱਡੀ ਵਾਰਦਾਤ ਨੇ ਮਾਹੌਲ ਗਰਮ ਕਰ ਦਿੱਤਾ ਅਤੇ ਸਿਆਸੀ ਵਿਰੋਧੀਆਂ ਨੇ ਸਰਕਾਰ ‘ਤੇ ਵੀ ਕਈ ਸਵਾਲ ਖੜ੍ਹੇ ਕੀਤੇ। ਇਸੇ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।

ਪੁਲਿਸ ਨੇ ਕਤਲ ਕੇਸ ਵਿੱਚ ਮੁੱਖ ਸ਼ੂਟਰ ਕਰਨ ਡਿਫਾਲਟ ਅੱਜ ਸਵੇਰੇ ਖਰੜ ਦੇ ਪਿੰਡ ਰੁੜਕੀ ਖਾਮ ਨਜਦੀਕ ਹੋਏ ਐਨਕਾਊਂਟਰ ਦੌਰਾ ਮਾਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਸਿਵਲ ਹਸਪਤਾਲ ਖਰੜ ਵਿਖੇ ਲੈਜਾਣ ਮੌਕੇ ਧੁੰਦ ਕਾਰਨ ਪੁਲੀਸ ਦੀ ਗੱਡੀ ਡਿਵਾਇਡਰ ’ ਚੜ੍ਹ ਗਈ। ਇਸ ਦੌਰਾਨ ਕਰਨ ਡਿਫਾਲਟ ਨੇ ਮੌਕਾ ਦੇਖਦਿਆਂ ਉੱਥੋਂ ਫਰਾਰ ਹੋ ਗਿਆ ਅਤੇ 6-7 ਘੰਟੇ ਲਾਪਤਾ ਰਿਹਾ। ਇਸੇ ਦੌਰਾਨ ਪੁਲੀਸ ਨੇ ਚਾਰੇ ਪਾਸੇ ਅਲਰਟ ਘੋਸ਼ਿਤ ਕਰ ਦਿੱਤਾ ਅਤੇ ਉਸ ਦੀ ਤਲਾਸ਼ੀ ਸ਼ੁਰੂ ਕੀਤੀ।

error: Content is protected !!