ਭਾਜਪਾ ਦੀ ਮੁੰਬਈ ‘ਚ ਜਿੱਤ ‘ਤੇ ਬੋਲੀ ਕੰਗਨਾ ਰਣੌਤ, “ਜਿਨ੍ਹਾਂ ਨੇ ਮੈਨੂੰ ਗਾਲਾਂ ਕੱਢੀਆਂ, ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ”

ਭਾਜਪਾ ਦੀ ਮੁੰਬਈ ‘ਚ ਜਿੱਤ ‘ਤੇ ਬੋਲੀ ਕੰਗਨਾ ਰਣੌਤ, “ਜਿਨ੍ਹਾਂ ਨੇ ਮੈਨੂੰ ਗਾਲਾਂ ਕੱਢੀਆਂ, ਲੋਕਾਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ”

ਵੀਓਪੀ ਬਿਊਰੋ – ਮਹਾਰਾਸ਼ਟਰ ਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਇਸ ਤੋਂ ਬਾਅਦ ਜਿੱਥੇ ਭਾਜਪਾ ਦੇ ਆਗੂ ਬੇਹੱਦ ਖੁਸ਼ ਹਨ, ਉੱਥੇ ਹੀ ਮੁੰਬਈ ਵਿੱਚ ਭਾਜਪਾ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਸਭ ਤੋਂ ਜ਼ਿਆਦਾ ਖੁਸ਼ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਹਲਕਾ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਹੈ। ਕੰਗਨਾ ਰਣੌਤ ਨੇ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਸਮੇਤ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਵਧਾਈ ਦਿੱਤੀ ਹੈ।

ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ ਕਿ ਜਿਨ੍ਹਾਂ ਨੇ ਮੈਨੂੰ ਗਾਲਾਂ ਕੱਢੀਆਂ, ਮੇਰਾ ਘਰ ਢਾਹਿਆ, ਮੈਨੂੰ ਬੁਰਾ-ਭਲਾ ਕਿਹਾ, ਮੈਨੂੰ ਮਹਾਰਾਸ਼ਟਰ ਛੱਡਣ ਦੀਆਂ ਧਮਕੀਆਂ ਦਿੱਤੀਆਂ, ਅੱਜ ਮਹਾਰਾਸ਼ਟਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ।” ਉਨ੍ਹਾਂ ਅੱਗੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਅਜਿਹੇ ਔਰਤਾਂ ਨਾਲ ਨਫ਼ਰਤ ਕਰਨ ਵਾਲਿਆਂ, ਧੌਂਸ ਜਮਾਉਣ ਵਾਲਿਆਂ ਅਤੇ ਭਾਈ-ਭਤੀਜਾਵਾਦ ਮਾਫੀਆ ਨੂੰ ਜਨਤਾ ਜਨਾਰਦਨ ਵੱਲੋਂ ਉਨ੍ਹਾਂ ਦੀ ਸਹੀ ਜਗ੍ਹਾ ਦਿਖਾਈ ਜਾ ਰਹੀ ਹੈ।”

ਤੁਹਾਨੂੰ ਦੱਸ ਦੇਈਏ ਕਿ ਜਦੋਂ ਠਾਕਰੇ ਪਾਰਟੀ ਦਾ ਮੁੰਬਈ ਨਗਰ ਨਿਗਮ ਵਿੱਚ ਕਬਜ਼ਾ ਸੀ ਤਾਂ ਉਨ੍ਹਾਂ ਨੇ ਕੰਗਨਾ ਰਣੌਤ ਦੀ ਦਫਤਰ ‘ਤੇ ਕਬਜ਼ਾ ਹੋਣ ਦਾ ਕਹਿ ਕੇ ਕਾਰਵਾਈ ਕੀਤੀ ਸੀ।

error: Content is protected !!