ਗੁੱਜਰਾਂ ਦੇ ਡੇਰੇ ‘ਤੇ ਤੇਜ਼ਾਬ ਨਾਲ ਹਮਲਾ, 7 ਸਾਲ ਦਾ ਬੱਚਾ ਦੇ ਮਾਂ ਜ਼ਖਮੀ

ਗੁੱਜਰਾਂ ਦੇ ਡੇਰੇ ‘ਤੇ ਤੇਜ਼ਾਬ ਨਾਲ ਹਮਲਾ, 7 ਸਾਲ ਦਾ ਬੱਚਾ ਦੇ ਮਾਂ ਜ਼ਖਮੀ

ਵੀਓਪੀ ਬਿਊਰੋ – ਗੁਰਦਾਸਪੁਰ ਦੇ ਪਿੰਡ ਚੋਲ ਚੱਕ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਹਮਲਾਵਰਾਂ ਨੇ ਗੁੱਜਰਾਂ ਦੇ ਡੇਰਿਆਂ ‘ਤੇ ਤੇਜ਼ਾਬ ਨਾਲ ਹਮਲਾ ਕਰਕੇ 7 ਸਾਲ ਦੇ ਬੱਚੇ ਇੱਕ ਔਰਤ ਨੂੰ ਜ਼ਖ਼ਮੀ ਕਰ ਦਿੱਤਾ ਹੈ। ਹਾਦਸੇ ਤੋਂ ਬਾਅਦ ਗੁੱਜਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸ਼ਿਕਾਇਤ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਦੇਰ ਰਾਤ ਆਪਣੇ ਡੇਰੇ ਵਿੱਚ ਸੂੱਤੇ ਗੁੱਜਰ ਪਰਿਵਾਰ ‘ਤੇ ਕੁਝ ਅਣਪਛਾਤਿਆਂ ਨੇ ਤੇਜ਼ਾਬ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਠੰਢ ਦੇ ਮੌਸਮ ਕਾਰਨ ਕਈ ਪਰਿਵਾਰਿਕ ਮੈਂਬਰ ਸੁੱਟ ਢੱਕ ਕੇ ਸੁੱਤੇ ਹੋਏ ਸਨ ਤਾਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਜ਼ਖਮੀਆਂ ਨੂੰ ਘੁਮਾਣ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹਨ। ਅਣਪਛਾਤੇ ਵਿਅਕਤੀਆਂ ਦੀ ਗਿਣਤੀ ਪੰਜ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਪੁਲਿਸ ਥਾਣਾ ਘੁਮਾਣ ਵਿਖੇ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।

error: Content is protected !!