MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਆਗੂ ‘ਤੇ ਚੱਲੀਆਂ ਗੋ+ਲ਼ੀਆਂ

MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਆਗੂ ‘ਤੇ ਚੱਲੀਆਂ ਗੋ+ਲ਼ੀਆਂ

ਵੀਓਪੀ ਬਿਊਰੋ – MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਇੱਕ ਆਗੂ ‘ਤੇ ਜਾਨਲੇਵਾ ਹਮ+ਲਾ ਹੋਇਆ ਹੈ। ਹਾਲਾਂਕਿ ਗਨੀਮਤ ਰਹੀ ਹੈ ਕਿ ਉਕਤ ਸ਼ਖਸ ਦਾ ਬਚਾਅ ਹੋ ਗਿਆ ਹੈ। ਇਹ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ, ਫਿਲਹਾਲ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂ ਜਸਵੰਤ ਸਿੰਘ ਚੀਮਾ ‘ਤੇ ਖੰਨਾ ਵਿੱਚ ਫਾ+ਇਰਿੰਗ ਹੋਈ ਹੈ। ਹਮਲੇ ਦੌਰਾਨ ਗੋ+ਲ਼ੀਆਂ ਚੀਮਾ ਦੀ ਇਨੋਵਾ ਦੀ ਖਿੜਕੀ ਵਿੱਚ ਲੱਗੀਆਂ ਪਰ ਉਨ੍ਹਾਂ ਦਾ ਬਚਾਅ ਹੋ ਗਿਆ।

ਜਸਵੰਤ ਸਿੰਘ ਚੀਮਾ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚੀਮਾ ਆਪਣੀ ਇਨੋਵਾ ਵਿੱਚ ਲੁਧਿਆਣਾ ਤੋਂ ਦੋਰਾਹਾ ਜਾ ਰਹੇ ਸਨ। ਰਸਤੇ ਵਿੱਚ ਦੋਰਾਹਾ ਦੇ ਗੁਰਥਲੀ ਪੁਲ ਕੋਲ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰਿਪੋਰਟਾਂ ਅਨੁਸਾਰ, ਹਨੇਰਾ ਹੋਣ ਕਾਰਨ, ਜਸਵੰਤ ਸਿੰਘ ਚੀਮਾ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਲੋਕ ਬਦਮਾਸ਼ ਹੋ ਸਕਦੇ ਹਨ। ਇਸ ਸ਼ੱਕ ਕਾਰਨ, ਉਨ੍ਹਾਂ ਨੇ ਆਪਣੀ ਗੱਡੀ ਨਹੀਂ ਰੋਕੀ ਅਤੇ ਅੱਗੇ ਵਧਦੇ ਰਹੇ। ਉਸੇ ਸਮੇਂ, ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਗੱਡੀ ‘ਤੇ ਗੋਲੀਬਾਰੀ ਕੀਤੀ, ਜੋ ਇਨੋਵਾ ਦੀ ਖਿੜਕੀ ਵਿੱਚ ਵੱਜੀ। ਖੁਸ਼ਕਿਸਮਤੀ ਨਾਲ ਗੋਲੀਬਾਰੀ ਵਿੱਚ ਚੀਮਾ ਵਾਲ-ਵਾਲ ਬਚ ਗਿਆ।

error: Content is protected !!