ਇਨਸਾਨੀਅਤ ਸ਼ਰਮਸਾਰ… ਪੈਸਿਆਂ ਪਿੱਛੇ ਕੁੱਟ ਦਿੱਤਾ ਜੀਜਾ ਤੇ ਗਰਭਵਤੀ ਭੈਣ

ਇਨਸਾਨੀਅਤ ਸ਼ਰਮਸਾਰ… ਪੈਸਿਆਂ ਪਿੱਛੇ ਕੁੱਟ ਦਿੱਤਾ ਜੀਜਾ ਤੇ ਗਰਭਵਤੀ ਭੈਣ

ਵੀਓਪੀ ਬਿਊਰੋ – ਅੰਮ੍ਰਿਤਸਰ ‘ਚ ਜੀਜੇ-ਸਾਲਿਆਂ ਦੇ ਰਿਸ਼ਤੇ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭਿਆਨਕ ਝਗੜਾ ਹੋ ਗਿਆ ਅਤੇ ਇਸ ਤੋਂ ਬਾਅਦ ਜੋ ਹੋਇਆ, ਉਸ ਨੇ ਸਾਰੇ ਜੱਗ ਦੇ ਅੱਗੇ ਤਮਾਸ਼ਾ ਬਣਾ ਦਿੱਤਾ।

ਪੀੜਤ ਜੀਜੇ ਨੇ ਦੋਸ਼ ਲਗਾਏ ਹਨ ਕਿ ਉਸਦੇ ਸਾਲਿਆਂ ਵੱਲੋਂ ਨਾ ਸਿਰਫ਼ ਉਸਦੀ ਕੁੱਟਮਾਰ ਕੀਤੀ ਗਈ, ਸਗੋਂ ਉਸਦੀ ਪਤਨੀ, ਜੋ ਕਿ ਅੱਠ ਮਹੀਨੇ ਦੀ ਗਰਭਵਤੀ ਹੈ, ਨੂੰ ਵੀ ਬੇਰਹਿਮੀ ਨਾਲ ਮਾਰਿਆ ਗਿਆ। ਪੀੜਤ ਦੇ ਮੁਤਾਬਕ ਉਸਦੇ ਸਾਲੇ ਲਗਾਤਾਰ ਉਸ ਤੋਂ ਪੈਸੇ ਮੰਗਦੇ ਰਹਿੰਦੇ ਸਨ ਅਤੇ ਪੈਸਿਆਂ ਲਈ ਦਬਾਅ ਬਣਾਇਆ ਜਾ ਰਿਹਾ ਸੀ। ਇਸ ਵਾਰ ਜਦੋਂ ਉਸਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਸਾਲਿਆਂ ਵੱਲੋਂ ਗਾਲੀ-ਗਲੋਚ ਕੀਤੀ ਗਈ ਅਤੇ ਝਗੜਾ ਹਿੰਸਕ ਰੂਪ ਧਾਰ ਗਿਆ।

ਦੋਸ਼ ਹੈ ਕਿ ਗਰਭਵਤੀ ਔਰਤ ਨੂੰ ਪੇਟ ’ਚ ਲੱਤਾਂ ਤੱਕ ਮਾਰੀਆਂ ਗਈਆਂ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੀੜਤ ਨੇ ਦੱਸਿਆ ਕਿ ਉਸਦੇ ਕੋਲ ਮੈਡੀਕਲ ਰਿਪੋਰਟ ਮੌਜੂਦ ਹੈ ਅਤੇ ਉਸਨੇ ਆਪਣੀ ਘਰਵਾਲੀ ਦਾ ਇਲਾਜ ਵੀ ਕਰਵਾਇਆ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਇਹ ਦੋਨਾਂ ਧਿਰਾਂ ਦਰਮਿਆਨ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਪੁਰਾਣਾ ਵਿਵਾਦ ਹੈ। ਪੁਲਿਸ ਮੁਤਾਬਕ ਇੱਕ ਪਾਸੇ ਪੈਸਿਆਂ ਦੀ ਲੈਣ-ਦੇਣ ਅਤੇ ਦੂਜੇ ਪਾਸੇ ਇੱਕ ਗੱਡੀ ਦਾ ਮਾਮਲਾ ਵੀ ਹੈ, ਜੋ ਕਿ ਜੀਜੇ ਵੱਲੋਂ ਆਪਣੇ ਸਾਲਿਆਂ ਦੇ ਨਾਂ ’ਤੇ ਕਢਾਈ ਗਈ ਸੀ ਅਤੇ ਉਸਦੇ ਪੈਸੇ ਅਜੇ ਤੱਕ ਵਾਪਸ ਨਹੀਂ ਮਿਲੇ। ਇਸੇ ਕਾਰਨ ਇਹ ਝਗੜਾ ਵਧਦਾ ਗਿਆ। ਫਿਲਹਾਲ ਮਾਮਲੇ ਨੂੰ ਲੈ ਕੇ ਇਲਾਕੇ ਵਿੱਚ ਚਰਚਾ ਦਾ ਮਾਹੌਲ ਹੈ ਅਤੇ ਪੀੜਤ ਪਰਿਵਾਰ ਵੱਲੋਂ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।

error: Content is protected !!