ਬਜ਼ੁਰਗ ਔਰਤ ਨੂੰ ਵੀ ਨਾ ਬਖਸ਼ਿਆ, ਰਾਹ ‘ਚ ਘੇਰ ਕੇ ਮਾਰੀਆਂ ਗੋ+ਲੀਆਂ

ਬਜ਼ੁਰਗ ਔਰਤ ਨੂੰ ਵੀ ਨਾ ਬਖਸ਼ਿਆ, ਰਾਹ ‘ਚ ਘੇਰ ਕੇ ਮਾਰੀਆਂ ਗੋ+ਲੀਆਂ

ਗੜ੍ਹਸ਼ੰਕਰ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਕਤਲੇਆਮ ਹੋ ਰਹੇ ਹਨ। ਕੱਲ ਜਲੰਧਰ ਵਿੱਚ ‘ਆਪ’ ਆਗੂ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਅਤੇ ਹੁਣ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਤੋਂ, ਜਿੱਥੇ ਇੱਕ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਔਰਤ ਦਾ ਪਤੀ ਸ਼ਾਮ ਲਾਲ 2 ਸਾਲ ਪਹਿਲਾਂ ਸਬ ਇੰਸਪੈਕਟਰ ਵਜੋਂ ਰਿਟਾਇਰ ਹੋਇਆ ਸੀ।

ਜਾਣਕਾਰੀ ਦੇ ਮੁਤਾਬਕ ਗੜ੍ਹਸ਼ੰਕਰ ਦੇ ਪਿੰਡ ਮਹਿੰਦਵਾਣੀ ਗੁੱਜਰਾਂ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ 62 ਸਾਲਾਂ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਰਚਨਾ ਪਤਨੀ ਸ਼ਾਮ ਲਾਲ ਵਾਸੀ ਮਹਿੰਦਵਾਣੀ ਗੁੱਜਰਾਂ ਕੁਟੀਆ ਤੋਂ ਮੱਥਾ ਟੇਕਣ ਉਪਰੰਤ ਘਰ ਨੂੰ ਵਾਪਿਸ ਆ ਰਹੀ ਸੀ ਤਾਂ ਰਸਤੇ ਦੇ ਵਿੱਚਕਾਰ ਅਣਪਛਾਤੇ ਵਿਅਕਤੀ ਵਲੋਂ 3 ਰਾਊਂਡ ਫਾਈਰ ਕੀਤੇ ਗਏ, ਜਿਸ ਨੂੰ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ।

ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!