15 ਦਿਨ ਪਹਿਲਾਂ ਰੱਖੀ ਨੌਕਰਾਣੀ ਨੇ ਕਰ’ਤਾ ਘਰ ਖਾਲੀ

15 ਦਿਨ ਪਹਿਲਾਂ ਰੱਖੀ ਨੌਕਰਾਣੀ ਨੇ ਕਰ’ਤਾ ਘਰ ਖਾਲੀ

ਮਲੋਟ (ਵੀਓਪੀ ਬਿਊਰੋ) 15 ਦਿਨ ਪਹਿਲਾਂ ਰੱਖੀ ਗਈ ਇੱਕ ਨੇਪਾਲੀ ਨੌਕਰਾਣੀ ਨੇ ਘਰ ਦੇ ਮਾਲਕਾਂ ਦੇ ਸਾਹ ਸੁੱਕਣੇ ਪਾ ਦਿੱਤੇ। ਨੌਕਰਾਣੀ ਨੇ ਘਰ ਵਿੱਚੋਂ ਚੋਰੀ ਕਰ ਲਈ। ਇਹ ਮਾਮਲਾ ਸਾਹਮਣੇ ਆਇਆ ਹੈ ਮਲੋਟ ਦੀ ਬਿਰਲਾ ਕਲੋਨੀ ਤੋਂ, ਜਿੱਥੇ ਆੜਤੀ ਵਿਨੋਦ ਜੱਗਾ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ ਅਤੇ ਸੋਨਾ ਲੈ ਕੇ ਘਰ ਦੀ ਨੌਕਰਾਣੀ ਫਰਾਰ ਹੋ ਗਈ ਹੈ।

ਨੌਕਰਾਣੀ ਨੇ ਦੋ ਅਣਪਛਾਤੇ ਵਿਅਕਤੀਆਂ ਨੂੰ ਘਰ ਬੁਲਾ ਕੇ ਅਲਮਾਰੀ ਵਿੱਚੋਂ ਪੰਜ ਲੱਖ ਰੁਪਏ ਦੇ ਲਗਭਗ ਨਗਦ ਅਤੇ ਤਿੰਨ ਤੋਲੇ ਸੋਨਾ ਚੁੱਕ ਕੇ ਘਰੋਂ ਫਰਾਰ ਹੋ ਗਈ।

ਉੱਧਰ ਥਾਣਾ ਸਿਟੀ ਮਲੋਟ ਦੇ ਐੱਸਐੱਚਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਬਹੁਤ ਹੀ ਬਰੀਕੀ ਤੇ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੇ ਹਨ ਅਤੇ ਉਹਨਾਂ ਨੇ ਮੌਕੇ ‘ਤੇ ਜਾ ਕੇ ਸਾਰੀ ਪੜਤਾਲ ਕੀਤੀ ਹੈ ਅਤੇ ਜਲਦ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

error: Content is protected !!