ਕਲਾਸ ਰੂਮ ‘ਚ ਨੌਜਵਾਨ ਨੇ ਕੁੜੀ ਨੂੰ ਗੋ+ਲੀ ਮਾਰ ਕੇ ਖੁਦ ਨੂੰ ਕੀਤਾ ਸ਼ੂਟ, ਵੀਡੀਓ ਦੇਖ ਕੰਬੀ ਰੂਹ
ਤਰਨਤਾਰਨ (ਵੀਓਪੀ ਬਿਊਰੋ) ਪੰਜਾਬ ਉਸ ਸਮੇਂ ਸੁੰਨ ਰਹਿ ਗਿਆ ਜਦੋਂ ਕਾਲਜ ਵਿੱਚ ਪੜ੍ਹਦੇ ਮੁੰਡੇ ਨੇ ਆਪਣੇ ਨਾਲ ਪੜ੍ਹਦੀ ਕੁੜੀ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ ਅਤੇ ਮੁੜ ਕੇ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਮਾਮਲਾ ਸਾਹਮਣੇ ਆਇਆ ਤਰਨਤਾਰਨ ਜ਼ਿਲ੍ਹੇ ਤੋਂ ਅਤੇ ਹੁਣ ਤਾਂ ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ, ਜੋ ਕਿ ਸਕੂਲ ਦੇ ਕਮਰੇ ਵਿੱਚ ਲੱਗੇ ਸੀਸੀਟੀਵੀ ਵਿੱਚ ਹੀ ਕੈਦ ਹੋ ਗਈ।
ਵਿਦਿਆਰਥੀ ਕਲਾਸਰੂਮ ਵਿੱਚ ਇੱਕ ਬੈਂਚ ‘ਤੇ ਬੈਠੇ ਸੀ, ਇਸ ਦੌਰਾਨ ਦੋਵਾਂ ਵਿਚਾਲੇ ਤੋਈ ਹੋਈ। ਅਚਾਨਕ, ਉਸਨੇ ਪਿਸਤੌਲ ਕੱਢੀ ਅਤੇ ਵਿਦਿਆਰਥੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਫਿਰ ਉਸਨੇ ਪਿਸਤੌਲ ਦੁਬਾਰਾ ਲੋਡ ਕੀਤੀ ਅਤੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ, ਇੱਕ ਹੋਰ ਵਿਦਿਆਰਥੀ ਬਾਹਰ ਭੱਜ ਗਿਆ, ਅਤੇ ਕੁਝ ਦੇਰ ਬਾਅਦ ਹੋਰ ਵਿਦਿਆਰਥੀ ਮੌਕੇ ‘ਤੇ ਪਹੁੰਚ ਗਏ।
ਪੁਲਿਸ ਦੇ ਅਨੁਸਾਰ, ਮ੍ਰਿਤਕ ਵਿਦਿਆਰਥੀ ਦੀ ਪਛਾਣ ਸੰਦੀਪ ਕੌਰ (20) ਵਜੋਂ ਹੋਈ ਹੈ, ਅਤੇ ਨੌਜਵਾਨ ਦੀ ਪਛਾਣ ਪ੍ਰਿੰਸਰਾਜ ਸਿੰਘ ਵਜੋਂ ਹੋਈ ਹੈ, ਜੋ ਕਿ ਨੌਸ਼ਹਿਰਾ ਪੰਨੂਆਂ ਦਾ ਰਹਿਣ ਵਾਲਾ ਹੈ। ਦੋਵੇਂ ਇੱਕੋ ਲਾਅ ਕਾਲਜ ਵਿੱਚ ਪੜ੍ਹ ਰਹੇ ਸਨ। ਘਟਨਾ ਤੋਂ ਬਾਅਦ, ਪੁਲਿਸ ਨੇ ਪੂਰੇ ਕਾਲਜ ਕੈਂਪਸ ਨੂੰ ਸੀਲ ਕਰ ਦਿੱਤਾ। ਫੋਰੈਂਸਿਕ ਟੀਮਾਂ ਮੌਕੇ ਤੋਂ ਸਬੂਤ ਇਕੱਠੇ ਕਰ ਰਹੀਆਂ ਹਨ। ਪੁਲਿਸ ਕਤਲ ਦੇ ਪਿੱਛੇ ਦੇ ਉਦੇਸ਼ ਅਤੇ ਦੋਵਾਂ ਵਿਚਕਾਰ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


