ਕੂੜਾ ਸੁੱਟਣ ਵਾਲੀ ਜਗ੍ਹਾ ਨੂੰ ਲੈ ਕੇ ਪੈ ਗਿਆ ਪਿੰਡ ‘ਚ ਰੌਲਾ, ਚਲੇ ਗਈ ਸ਼ਖਸ ਦੀ ਜਾਨ

ਕੂੜਾ ਸੁੱਟਣ ਵਾਲੀ ਜਗ੍ਹਾ ਨੂੰ ਲੈ ਕੇ ਪੈ ਗਿਆ ਪਿੰਡ ‘ਚ ਰੌਲਾ, ਚਲੇ ਗਈ ਸ਼ਖਸ ਦੀ ਜਾਨ

ਗੁਰਦਾਸਪੁਰ (ਵੀਓਪੀ ਬਿਊਰੋ) ਜ਼ਿਲ੍ਹੇ ਦੇ ਪਿੰਡ ਤਿੱਬੜ ਵਿੱਚ ਕੂੜਾ ਸੁੱਟਣ ਵਾਲੀ ਜ਼ਮੀਨ ਨੂੰ ਲੈ ਕੇ ਕਲੇਸ਼ ਇੰਨਾ ਵੱਧ ਗਿਆ ਕਿ ਇੱਕ ਸ਼ਖਸ ਦੀ ਜਾਨ ਹੀ ਚਲੇ ਗਈ। ਮਾਮਲਾ ਜਾਣ ਲੈਂਦੇ ਹਾਂ, ਇੱਥੇ ਦੋ ਮਰਲੇ ਕੂੜਾ ਸੁੱਟਣ ਵਾਲੀ ਜਗ੍ਹਾ ਦਾ ਕਬਜ਼ਾ ਪ੍ਰਸ਼ਾਸਨ ਦੇ ਨਿਰਦੇਸ਼ਾਂ ‘ਤੇ ਪਿੰਡ ਤਿੱਬੜ ਦੇ ਵਿਅਕਤੀ ਡੇਵਿਡ ਮਸੀਹ ਨੂੰ ਪੁਲਿਸ ਵੱਲੋਂ 20 ਜਨਵਰੀ ਨੂੰ ਦੁਆਇਆ ਗਿਆ ਸੀ। ਉਸ ਵੇਲੇ ਪੁਲਿਸ ਦੀ ਸਹਾਇਤਾ ਨਾਲ ਜੇਸੀਬੀ ਮੰਗਵਾ ਕੇ ਜਗ੍ਹਾ ‘ਤੇ ਕੀਤੀ ਗਈ ਉਸਾਰੀ ਵੀ ਢਾਹ ਦਿੱਤੀ ਗਈ ਸੀ ਪਰ ਬੀਤੇ ਦਿਨ ਜਦੋਂ ਡੇਵਿਡ ਮਸੀਹ ਇਸ ਜ਼ਮੀਨ ‘ਤੇ ਚਾਰ ਦੀਵਾਰੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਪਿੰਡ ਦੇ ਕੁਝ ਵਿਅਕਤੀ ਜਿਹਨਾਂ ਵਿੱਚ ਮੌਜੂਦਾ ਕਾਂਗਰਸੀ ਸਰਪੰਚਣੀ ਦਾ ਪਤੀ ਵੀ ਸ਼ਾਮਿਲ ਸੀ ਮੌਕੇ ‘ਤੇ ਪਹੁੰਚ ਗਏ।

ਡੇਵਿਡ ਮਸੀਹ ਦੇ ਪਰਿਵਾਰ ਦਾ ਦੋਸ਼ ਹੈ ਕਿ ਇਹ ਲੋਕ ਇਸ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਦੁਕਾਨਾਂ ਬਣਾਉਣਾ ਚਾਹੁੰਦੇ ਸਨ। ਇਸ ਦੌਰਾਨ ਧੱਕਾ-ਮੁੱਕੀ ਹੋਈ ਅਤੇ ਧੱਕਾ ਮੁੱਕੀ ਦੌਰਾਨ ਡੇਵੀਡ ਮਸੀਹ ਉਮਰ 60 ਸਾਲ ‌ਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਵੱਲੋਂ ਸਾਬਕਾ ਸਰਪੰਚ ਨੇ ਦੇ ਪਤੀ ਸੁਰਿੰਦਰ ਕੁਮਾਰ ਕਾਲੂ ਸਮੇਤ ਪਿੰਡ ਦੇ ਹੀ ਕੁੱਲ ਨੌ ਲੋਕਾਂ ਖਿਲਾਫ ਗੈਰ ਇਰਾਦਤਨ ਹੱਤਿਆ ਯਾਨੀ ਧਾਰਾ 304 , ਅਪਰਾਧਿਕ ਸਾਜ਼ਿਸ਼ ਦੀ ਧਾਰਾ 120 ਬੀ ਅਤੇ ਹੋਰ ਕਈ ਧਾਰਾਵਾਂ ‌ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਹਨਾਂ ਧਾਰਾਵਾਂ ਵਿੱਚ ਬਦਲਾਵ ਹੋ ਸਕਦਾ ਹੈ।

error: Content is protected !!