ਹਿਸਾਬ-ਕਿਤਾਬ ਨੂੰ ਲੈ ਕੇ ਭਿੜ ਪਏ ਟਰੱਕ ਆਪਰੇਟਰ, ਲਹਿ ਗਈਆਂ ਪੱਗਾਂ
ਸ੍ਰੀ ਕੀਰਤਪੁਰ ਸਾਹਿਬ (ਵੀਓਪੀ ਬਿਊਰੋ) ਟਰੱਕ ਯੂਨੀਅਨਾਂ ਵਿੱਚ ਵੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਰਹਿੰਦਾ ਹੈ। ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਟਰੱਕ ਆਪਰੇਟਰ ਕੋ-ਆਪਰੇਟਰ ਟਰਾਂਸਪੋਰਟ ਸੋਸਾਇਟੀ ਦੀ ਬੈਠਕ ਹੋ ਰਹੀ ਸੀ ਅਤੇ ਇਸ ਦੌਰਾਨ ਹਿਸਾਬ-ਕਿਤਾਬ ਨੂੰ ਲੈ ਕੇ ਇੰਨਾ ਕਲੇਸ਼ ਪਿਆ ਕਿ ਇੱਕ-ਦੂਜੇ ਦੀਆਂ ਪੱਗਾਂ ਤਕ ਲਾਹ ਦਿੱਤੀਆਂ।
ਇਸ ਦੌਰਾਨ ਕੁਝ ਆਪਰੇਟਰ ਅਤੇ ਪ੍ਰਧਾਨ ਪੱਖ ਦੇ ਆਪਰੇਟਰਾਂ ਦੇ ਵਿਚਕਾਰ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ, ਜਦੋਂ ਇੱਕ-ਦੂਜੇ ‘ਤੇ ਤੰਜਬਾਜ਼ੀ ਕੱਸੀ ਗਈ ਅਤੇ ਇਸ ਦੌਰਾਨ ਹੋਈ ਹੱਥੋਂ ਬਾਈ ਦੇ ਵਿੱਚ ਇੱਕ ਵਿਅਕਤੀ ਦੀ ਪੱਗ ਦੀ ਉਤਾਰ ਦਿੱਤੀ ਗਈ, ਜਿਸ ਤੋਂ ਬਾਅਦ ਮਾਹੌਲ ਕਾਫੀ ਜਿਆਦਾ ਤਣਾਵਪੂਰਨ ਹੋ ਗਿਆ ਮਾਹੌਲ ਖਰਾਬ ਹੋਣ ਤੋਂ ਬਾਅਦ ਮੌਕੇ ‘ਤੇ ਕੀਰਤਪੁਰ ਸਾਹਿਬ ਪੁਲਿਸ ਦੇ ਅਧਿਕਾਰੀ ਪਹੁੰਚ ਗਏ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ।
ਇਸ ਦੌਰਾਨ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਕੁਝ ਲੋਕ ਬਾਹਰ ਤੋਂ ਆ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜਦਕਿ ਦੂਜੇ ਧਿਰ ਦੇ ਲੋਕਾਂ ਨੇ ਪ੍ਰਧਾਨ’ ਤੇ ਆਰੋਪ ਲਾਏ ਕਿ ਉਸ ਵੱਲੋਂ ਕਈ ਤਰ੍ਹਾਂ ਦੀ ਘਪਲੇਬਾਜ਼ੀ ਕੀਤੀ ਗਈ ਹੈ। ਦੂਸਰੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਉਕਤ ਲੋਕਾਂ ਨੂੰ ਸ਼ਾਂਤ ਕਰਵਾਉਣ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਹੌਲ ਸ਼ਾਂਤ ਹੈ ਅਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।


