ਭਾਜਪਾ ਸਰਕਾਰ ਨੇ ਕੀਤਾ ਮੌਤ ਦਾ ਸਮਝੌਤਾ: ਕਿਸਾਨ
ਵੀਓਪੀ ਬਿਊਰੋ – ਅਮਰੀਕਾ ਤੇ ਭਾਰਤ ਵਿਚਾਲੇ ਜੋ ਸਰਕਾਰ ਨੇ ਵਪਾਰ ਸਮਝੌਤਾ ਕੀਤਾ ਹੈ, ਉਸ ਨੂੰ ਲੈ ਕੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਲੈ ਕੇ ਹੀ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਬੈਠਕ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਅੱਜ ਜੋ ਸਮਝੌਤਾ ਚਰਚਾ ਵਿੱਚ ਹੈ, ਉਸ ਨੂੰ ਅਸੀਂ ਮੌਤ ਦਾ ਸਮਝੌਤਾ ਕਹਿੰਦੇ ਹਾਂ। ਇਸ ਨੂੰ ਲੈ ਕੇ ਭਾਜਪਾ ਗੁਮਰਾਹ ਕਰ ਰਹੀ ਹੈ ਅਤੇ ਬੀਜ ਐਕਟ, ਵੀ ਮੌਤ ਦੇ ਸਮਝੌਤੇ ਹੀ ਲਿਆਂਦਾ ਜਾ ਰਿਹਾ ਹੈ।
ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਵੀ ਘਾਤਕ ਹੈ। ਇਸ ਤੋਂ ਇਲਾਵਾ ਮਨਰੇਗਾ ਖੋਹੀ ਜਾ ਰਹੀ ਹੈ। ਸਾਨੂੰ ਸਾਡੀ ਦੇਸ਼ ਦੀ ਸਰਕਾਰ ਇਸ ਸਮਝੌਤੇ ਬਾਰੇ ਪੂਰਾ ਨਹੀਂ ਦੱਸਦੀ ਜੋ ਵਾਇਟ ਹਾਊਸ ਦੱਸ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਇਕ ਵੱਡੇ ਅੰਦੋਲਨ ਦਾ ਅਸੀਂ ਫੈਸਲਾ ਕੀਤਾ ਹੈ। ਅਸੀਂ ਸਾਰੀਆਂ ਜੱਥੇਬੰਦੀਆਂ ਨਾਲ ਮਿਲ ਕੇ ਗੱਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਕ ਸਾਂਝਾ ਵੱਡਾ ਮੋਰਚਾ ਲਗਾਇਆ ਜਾ ਸਕੇ, ਜੇਕਰ ਸਹਿਮਤੀ ਬਣ ਗਈ ਤਾਂ ਠੀਕ ਆ ਨਹੀਂ ਤਾਂ 1 ਮਾਰਚ ਨੂੰ ਮੀਟਿੰਗ ਕਰਕੇ ਅੰਦੋਲਨ ਦਾ ਫੈਸਲਾ ਲਵਾਂਗੇ। ਪੰਜਾਬ ਸਰਕਾਰ ਬਿਜਲੀ ਸੋਧ ਬਿੱਲ, ਭਾਰਤ ਅਮਰੀਕਾ ਸਮਝੌਤੇ ਤੇ ਆਪਣਾ ਸਟੈਂਡ ਸਪੱਸ਼ਟ ਕਰੇ।
ਦੂਜੇ ਪਾਸੇ ਅਜਨਾਲਾ ਵਿੱਚ ਵੀ ਕਿਸਾਨਾਂ ਦਾ ਇਕੱਠ ਹੋਇਆ ਅਤੇ ਇੱਥੇ ਵੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਗਰਾਹਾਂ ਨੇ ਕਿਹਾ ਕਿ ਅਮਰੀਕਾ ਨਾਲ ਹੋ ਰਿਹਾ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਅਤੇ ਮੰਡੀਆਂ ਲਈ ਘਾਤਕ ਸਾਬਤ ਹੋਵੇਗਾ। ਵਿਦੇਸ਼ੀ ਕਿਸਾਨਾਂ ਨੂੰ ਮਿਲਣ ਵਾਲੀਆਂ ਭਾਰੀ ਸਬਸਿਡੀਆਂ ਕਾਰਨ ਭਾਰਤ ਦੇ ਛੋਟੇ ਕਿਸਾਨ ਮੁਕਾਬਲਾ ਨਹੀਂ ਕਰ ਸਕਣਗੇ। ਉਨ੍ਹਾਂ ਘੋਸ਼ਣਾ ਕੀਤੀ ਕਿ 24 ਤਾਰੀਖ ਨੂੰ ਕੁਰੂਕਸ਼ੇਤਰ ਵਿੱਚ ਦੇਸ਼ ਪੱਧਰੀ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਗੂੰਜ ਪੰਜਾਬ ਵਿੱਚ ਵੀ ਸੁਣਾਈ ਦੇਵੇਗੀ। ਉਨ੍ਹਾਂ ਦੋ ਟੂਕ ਕਿਹਾ ਕਿ ਬਿਨਾਂ ਸੰਘਰਸ਼ ਕਿਸਾਨਾਂ ਨੂੰ ਹੱਕ ਨਹੀਂ ਮਿਲਣੇ ਅਤੇ ਅੰਦੋਲਨ ਜਾਰੀ ਰਹੇਗਾ।


