ਮਾਝੇ ‘ਚ ਸੁਖਬੀਰ ਬਾਦਲ ਨੂੰ ਮਿਲਿਆ ਬਲ, ਵੱਡਾ ਭਾਜਪਾ ਆਗੂ ਅਕਾਲੀ ਦਲ ‘ਚ ਸ਼ਾਮਲ

ਮਾਝੇ ‘ਚ ਸੁਖਬੀਰ ਬਾਦਲ ਨੂੰ ਮਿਲਿਆ ਬਲ, ਵੱਡਾ ਭਾਜਪਾ ਆਗੂ ਅਕਾਲੀ ਦਲ ‘ਚ ਸ਼ਾਮਲ

ਵੀਓਪੀ ਬਿਊਰੋ – ਮਾਲਵਾ ਵਿੱਚ ਸ਼੍ਰੋਮਣੀ ਅਕਾਲੀ ਦਲ ਤਗੜਾ ਬਲ ਮਿਲਿਆ ਹੈ, ਜਦੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਸੰਗਰੂਰ ਵਿੱਚ ਉੱਚਾ ਰਸੂਖ ਰੱਖਣ ਵਾਲੇ ਅਰਵਿੰਦ ਖੰਨਾ ਨੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ। ਅਰਵਿੰਦ ਖੰਨਾ ਦੇ ਨਾਲ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁੱਲਟ, ਸਾਬਕਾ ਕੌਂਸਲ ਪ੍ਰਧਾਨ ਹਰਬੰਸ ਸਿੰਘ ਗਰਚਾ ਤੇ ਬਲਾਕ ਪ੍ਰਧਾਨ ਸਮੇਤ ਵਰਕਰਾਂ ਨੇ ਵੀ ਅਕਾਲੀ ਦਲ ਦਾ ਪੱਲਾ ਫੜਿਆ।

ਜਾਣਕਾਰੀ ਮੁਤਾਬਕ ਸੰਗਰੂਰ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇੱਕ ਸਮਾਗਮ ਰੱਖਿਆ ਗਿਆ ਅਤੇ ਇਸ ਦੌਰਾਨ ਹੀ ਅਰਵਿੰਦ ਖੰਨਾ ਨੇ ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ

ਸੁਖਬੀਰ ਸਿੰਘ ਬਾਦਲ, ਖੰਨਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਨਿੱਜੀ ਤੌਰ ‘ਤੇ ਧੂਰੀ ਆਏ ਸਨ। ਦੱਸ ਦਈਏ ਕਿ ਅਰਵਿੰਦ ਖੰਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਸਨ। ਅਰਵਿੰਦ ਖੰਨਾ ਨੂੰ ਇਸ ਖੇਤਰ ਵਿੱਚ ਇੱਕ ਪ੍ਰਮੁੱਖ ਉਦਯੋਗਪਤੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਉਮੀਦ ਫਾਊਂਡੇਸ਼ਨ ਰਾਹੀਂ ਕਈ ਸਾਲਾਂ ਤੱਕ ਸੰਗਰੂਰ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਨਾਮਣਾ ਖੱਟਿਆ।

error: Content is protected !!