ਹਸਪਤਾਲ ਤੋਂ ਡਿਸਚਾਰਜ ਹੁੰਦੇ ਹੀ ਗਰਜੇ ਮੁੱਖ ਮੰਤਰੀ ਮਾਨ, ਕਿਹਾ- ਅਸੀਂ ਜੜ੍ਹਾਂ ਤੋਂ ਪੁੱਟ ਦੇਵਾਂਗੇ

ਹਸਪਤਾਲ ਤੋਂ ਡਿਸਚਾਰਜ ਹੁੰਦੇ ਹੀ ਗਰਜੇ ਮੁੱਖ ਮੰਤਰੀ ਮਾਨ, ਕਿਹਾ- ਅਸੀਂ ਜੜ੍ਹਾਂ ਤੋਂ ਪੁੱਟ ਦੇਵਾਂਗੇ

ਵੀਓਪੀ ਬਿਊਰੋ – ਮੋਗਾ ਦੇ ਪਿੰਡ ਕਿੱਲੀ ਚਾਹਲਾਂ ‘ਚ AAP ਨੇ ਨਸ਼ਿਆਂ ਦੇ ਖਿਲਾਫ ਵਿਸ਼ਾਲ ਰੈਲੀ ਕੀਤੀ। ਇਹ ਰੈਲੀ ‘ਯੁੱਧ ਨਸ਼ਿਆਂ ਵਿਰੁੱਧ 2.0’ ਮੁਹਿੰਮ ਤਹਿਤ ਕੀਤੀ ਗਈ। ਇਸ ਦੌਰਾਨ CM ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੇ ਨਾਲ-ਨਾਲ DGP ਪੰਜਾਬ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਖਿ਼ਲਾਫ਼ ਜੰਗ ‘ਚ ਸਾਥ ਦੇਣ ਲਈ ਸਹੁੰ ਚੁੱਕਵਾਈ ਗਈ।

ਇਸ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਸ਼ੇ ਕਾਰਨ ਕਿੰਨੇ ਹੀ ਘਰਾਂ ਦੇ ਚੁੱਲ੍ਹੇ ਬੁੱਝ ਗਏ, ਲੋਕਾਂ ਦੀਆਂ ਲਾਸ਼ਾਂ ਤੋਂ ਪਿੱਛਲੀਆਂ ਸਰਕਾਰਾਂ ਦੇ ਆਗੂ ਪੈਸਾ ਕਮਾਉਂਦੇ ਰਹੇ। ਉਨ੍ਹਾਂ ਨੇ ਕਿਹਾ ਕਿ ਅਸੀਂ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਤੇ ਖਰਾ ਉਤਰ ਰਹੇ ਹਾਂ।ਪੰਜਾਬ ਦੀਆਂ ਨਸਾਂ ‘ਚ ਪਿੱਛਲੀਆਂ ਸਰਕਾਰਾਂ ਨੇ ਚਿੱਟਾ ਭਰਿਆ ਪਰ ਅਸੀਂ ਹੁਣ ਸੁਧਾਰ ਰਹੇ ਹਾਂ। ਨਸ਼ਾ ਤਸਕਰਾਂ ਨੇ ਜੋ ਘਰ ਬਣਾਏ ਸਨ, ਉਨ੍ਹਾਂ ‘ਤੇ ਪੀਲਾ ਪੰਜਾ ਚਲਾਇਆ। ਲੋਕਾਂ ਦੇ ਘਰ ਉਜਾੜ ਕੇ ਇਨ੍ਹਾਂ ਤਸਕਰਾਂ ਨੇ ਮਹਿਲ ਬਣਾ ਲਏ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਦੀ ਸਖਤੀ ਕਾਰਨ ਤਸਕਰ ਪੁਲਿਸ ਦੇਖ ਕੇ ਹੀ ਭੱਜ ਜਾਂਦੇ ਹਨ। ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਆਏ ਹਾਂ ਅਤੇ ਕਾਂਗਰਸੀ ਤੇ ਅਕਾਲੀ ਯਾਦ ਰੱਖਣ, ਅਸੀਂ ਜੜ੍ਹਾਂ ਤੋਂ ਪੁੱਟ ਦੇਵਾਂਗੇ।

error: Content is protected !!