Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
February
17
ਸੜਕ ਹਾਦਸਿਆਂ ਨੇ ਖੋਹ ਲਈਆਂ ਕੀਮਤੀ ਜਾਨਾਂ, +2 ‘ਚ ਪੜ੍ਹਦੇ 2 ਬੱਚਿਆਂ ਤੇ ਪੁਲਿਸ ਮੁਲਾਜ਼ਮ ਦੀ ਮੌ+ਤ
Accident
Latest News
National
Punjab
ਸੜਕ ਹਾਦਸਿਆਂ ਨੇ ਖੋਹ ਲਈਆਂ ਕੀਮਤੀ ਜਾਨਾਂ, +2 ‘ਚ ਪੜ੍ਹਦੇ 2 ਬੱਚਿਆਂ ਤੇ ਪੁਲਿਸ ਮੁਲਾਜ਼ਮ ਦੀ ਮੌ+ਤ
February 17, 2026
VOP TV
ਸੜਕ ਹਾਦਸਿਆਂ ਨੇ ਖੋਹ ਲਈਆਂ ਕੀਮਤੀ ਜਾਨਾਂ, +2 ‘ਚ ਪੜ੍ਹਦੇ 2 ਬੱਚਿਆਂ ਤੇ ਪੁਲਿਸ ਮੁਲਾਜ਼ਮ ਦੀ ਮੌ+ਤ
ਵੀਓਪੀ ਬਿਊਰੋ – ਫਰੀਦਕੋਟ ਸਾਦਿਕ ਰੋਡ ‘ਤੇ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਬੱਚਿਆਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਝੋਟੀ ਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਜੋ +2 ਦੀ ਪੜ੍ਹਾਈ ਕਰ ਰਹੇ ਸਨ, ਦੇਰ ਸ਼ਾਮ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਬਾਇਕ ‘ਤੇ ਵਾਪਿਸ ਆਪਣੇ ਪਿੰਡ ਜਾ ਰਹੇ ਸਨ ਅਤੇ ਜਦੋ ਉਹ ਫਰੀਦਕੋਟ ਸਾਦਿਕ ਰੋਡ ‘ਤੇ ਛਾਉਣੀ ਕੋਲ ਪੁੱਜੇ ਤਾਂ ਸਾਹਮਣੇ ਵਾਲੇ ਪਾਸੇ ਤੋਂ ਆ ਰਿਹਾ ਇੱਕ ਫੌਜੀ ਟਰੱਕ ਜੋ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ, ਜਿਸ ਕਾਰਨ ਦੋਨਾਂ ਨੌਜਵਾਨਾਂ ਦੀ ਬਾਇਕ ਫੌਜੀ ਟਰੱਕ ਦੀ ਚਪੇਟ ਵਿੱਚ ਆ ਗਈ, ਜਿਸ ਕਾਰਨ ਦੋਨੋ ਬੱਚੇ ਟਰੱਕ ਹੇਠ ਕੁਚਲੇ ਗਏ ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਇੱਕ ਦੂਜੇ ਮਾਮਲੇ ਵਿੱਚ ਅੰਮ੍ਰਿਤਸਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੱਡੀ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਪੁਲਿਸ ਮੁਲਾਜ਼ਮ ਦੀ ਪਹਿਚਾਣ ਨਰਿੰਦਰ ਸਿੰਘ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ। ਉੱਥੋਂ ਉਸਨੇ ਟ੍ਰੇਨ ਰਾਹੀਂ ਲੁਧਿਆਣਾ ਆਪਣੀ ਡਿਊਟੀ ’ਤੇ ਜਾਣਾ ਸੀ। ਨਰਿੰਦਰ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਿੱਚ ਤਾਇਨਾਤ ਸੀ। ਰਸਤੇ ਵਿੱਚ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਅਤੇ ਗੱਡੀ ਦੋਵੇਂ ਬੁਰੀ ਤਰ੍ਹਾਂ ਨੁਕਸਾਨੀ ਗਈਆਂ। ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
Post navigation
ਮਹਾ-ਸ਼ਿਵਰਾਤਰੀ ਮੌਕੇ ਲਾਏ ਲੰਗਰ ‘ਚ ਪਿਆ ਕਲੇਸ਼, ਕੁੱਟਮਾਰ ਕਰ ਕੇ ਖਿਲਾਰਿਆ ਲੰਗਰ ਦਾ ਸਮਾਨ
ਮਾਪਿਆਂ ਦੇ ਇਕਲੌਤੇ ਪੁੱਤ ਦੀ ਅਮਰੀਕਾ ‘ਚ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us