Saturday, July 4, 2026
spot_imgspot_imgspot_imgspot_img
HomeLatest Newsਸਭ ਤੋਂ ਤੇਜ਼ 100 ਛੱਕੇ ਜੜ ਕੇ Abhishek Sharma ਨੇ 4...

ਸਭ ਤੋਂ ਤੇਜ਼ 100 ਛੱਕੇ ਜੜ ਕੇ Abhishek Sharma ਨੇ 4 ਗੇਂਦਾਂ ਪਹਿਲਾਂ ਤੋੜਿਆ ਰਿਕਾਰਡ, ਤੂਫਾਨੀ ਅਰਧ ਸੈਂਕੜੇ ਨਾਲ ਰਚਿਆ ਇਤਿਹਾਸ

ਆਇਰਲੈਂਡ ਦੌਰੇ ‘ਤੇ ਸਿਰਫ਼ 1 ਦੌੜ ਨਾਲ ਅਰਧ ਸੈਂਕੜੇ ਤੋਂ ਖੁੰਝਣ ਵਾਲੇ ਅਭਿਸ਼ੇਕ ਸ਼ਰਮਾ ਨੇ ਇਸ ਵਾਰ ਅਰਧ ਸੈਂਕੜਾ ਜੜ੍ਹ ਕੇ ਹੀ ਦਮ ਲਿਆ।

ਭਾਰਤੀ ਟੀ-20 ਟੀਮ ਦੇ ਸਟਾਰ ਓਪਨਰ ਅਭਿਸ਼ੇਕ ਸ਼ਰਮਾ ਦੀ ਜਗ੍ਹਾ ਨੂੰ ਲੈ ਕੇ ਭਾਵੇਂ ਸਵਾਲ ਉੱਠ ਰਹੇ ਹੋਣ ਅਤੇ ਉਨ੍ਹਾਂ ਦੀ ਥਾਂ ਵੈਭਵ ਸੂਰਿਆਵੰਸ਼ੀ ਨੂੰ ਮੌਕਾ ਦੇਣ ਦੀ ਮੰਗ ਹੋ ਰਹੀ ਹੋਵੇ, ਪਰ ਅਭਿਸ਼ੇਕ ਦੀ ਤੂਫਾਨੀ ਬੱਲੇਬਾਜ਼ੀ ਲਗਾਤਾਰ ਜਾਰੀ ਹੈ। ਹੁਣ ਉਨ੍ਹਾਂ ਨੇ ਛੱਕਿਆਂ ਦਾ ਇੱਕ ਨਵਾਂ ਰਿਕਾਰਡ ਵੀ ਆਪਣੇ ਨਾਮ ਕਰ ਲਿਆ ਹੈ।
ਅਭਿਸ਼ੇਕ ਸ਼ਰਮਾ ਨੇ ਇੰਗਲੈਂਡ ਵਿਰੁੱਧ ਚੈਸਟਰ-ਲੇ-ਸਟ੍ਰੀਟ ਵਿਖੇ ਲੜੀ ਦੇ ਪਹਿਲੇ ਮੈਚ ਵਿੱਚ ਆਪਣਾ 100ਵਾਂ ਟੀ-20ਆਈ ਛੱਕਾ ਲਗਾਇਆ। ਉਸ ਨੇ ਚੌਥੇ ਓਵਰ ਵਿੱਚ ਸਾਕਿਬ ਮਹਿਮੂਦ ਨੂੰ ਛੱਕਾ ਮਾਰ ਕੇ ਇਹ ਮੁਕਾਮ ਹਾਸਲ ਕੀਤਾ।

ਅਭਿਸ਼ੇਕ ਸ਼ਰਮਾ ਨੇ ਇੰਗਲੈਂਡ ਵਿਰੁੱਧ ਚੈਸਟਰ-ਲੇ-ਸਟ੍ਰੀਟ ਵਿਖੇ ਲੜੀ ਦੇ ਪਹਿਲੇ ਮੈਚ ਵਿੱਚ ਆਪਣਾ 100ਵਾਂ ਟੀ-20ਆਈ ਛੱਕਾ ਲਗਾਇਆ। ਉਸ ਨੇ ਚੌਥੇ ਓਵਰ ਵਿੱਚ ਸਾਕਿਬ ਮਹਿਮੂਦ ਨੂੰ ਛੱਕਾ ਮਾਰ ਕੇ ਇਹ ਮੁਕਾਮ ਹਾਸਲ ਕੀਤਾ।
ਇਹ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਭਿਸ਼ੇਕ ਸ਼ਰਮਾ ਦੇ ਨਾਮ 98 ਛੱਕੇ ਦਰਜ ਸਨ। ਉਨ੍ਹਾਂ ਨੇ ਪਾਰੀ ਦੇ ਤੀਜੇ ਓਵਰ ਵਿੱਚ ਆਪਣਾ 99ਵਾਂ ਛੱਕਾ ਜੜਿਆ ਅਤੇ ਚੌਥੇ ਓਵਰ ਵਿੱਚ 100 ਛੱਕਿਆਂ ਦਾ ਅੰਕੜਾ ਵੀ ਪੂਰਾ ਕਰ ਲਿਆ। ਇਸ ਦੇ ਨਾਲ ਹੀ ਅਭਿਸ਼ੇਕ ਨੇ ਸਭ ਤੋਂ ਘੱਟ ਗੇਂਦਾਂ ਵਿੱਚ 100 ਟੀ-20 ਅੰਤਰਰਾਸ਼ਟਰੀ ਛੱਕੇ ਜੜਨ ਦਾ ਨਵਾਂ ਰਿਕਾਰਡ ਆਪਣੇ ਨਾਮ ਕਰ ਲਿਆ।

ਆਪਣੇ ਕਰੀਅਰ ਦਾ 49ਵਾਂ ਟੀ-20 ਅੰਤਰਰਾਸ਼ਟਰੀ ਮੈਚ ਖੇਡ ਰਹੇ ਅਭਿਸ਼ੇਕ ਸ਼ਰਮਾ ਨੇ ਸਿਰਫ਼ 785 ਗੇਂਦਾਂ ਵਿੱਚ 100 ਛੱਕੇ ਪੂਰੇ ਕਰ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ICC ਦੇ ਫੁੱਲ ਮੈਂਬਰ ਦੇਸ਼ਾਂ ਦੇ ਖਿਡਾਰੀਆਂ ਵਿੱਚ ਸਭ ਤੋਂ ਘੱਟ ਗੇਂਦਾਂ ਵਿੱਚ 100 ਟੀ-20 ਅੰਤਰਰਾਸ਼ਟਰੀ ਛੱਕੇ ਜੜਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਐਵਿਨ ਲੁਈਸ ਦੇ ਨਾਮ ਸੀ, ਜਿਨ੍ਹਾਂ ਨੇ 789 ਗੇਂਦਾਂ ਵਿੱਚ ਇਹ ਕਾਰਨਾਮਾ ਕੀਤਾ ਸੀ। ਅਭਿਸ਼ੇਕ ਨੇ ਇਹ ਰਿਕਾਰਡ 4 ਗੇਂਦਾਂ ਪਹਿਲਾਂ ਹੀ ਤੋੜ ਦਿੱਤਾ।

ਅਭਿਸ਼ੇਕ ਸ਼ਰਮਾ ਹੁਣ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 100 ਛੱਕੇ ਪੂਰੇ ਕਰਨ ਵਾਲੇ ਭਾਰਤ ਦੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਉਪਲਬਧੀ ਸਭ ਤੋਂ ਪਹਿਲਾਂ ਰੋਹਿਤ ਸ਼ਰਮਾ (205 ਛੱਕੇ) ਨੇ ਹਾਸਲ ਕੀਤੀ ਸੀ। ਉਨ੍ਹਾਂ ਤੋਂ ਬਾਅਦ ਵਿਰਾਟ ਕੋਹਲੀ (124), ਸੂਰਿਆਕੁਮਾਰ ਯਾਦਵ (179) ਅਤੇ ਹਾਰਦਿਕ ਪੰਡਿਆ (126) 100 ਤੋਂ ਵੱਧ ਟੀ-20 ਅੰਤਰਰਾਸ਼ਟਰੀ ਛੱਕੇ ਜੜ ਚੁੱਕੇ ਹਨ।

ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ ਨੇ ਸਿਰਫ਼ 20 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ, ਜੋ ਇੰਗਲੈਂਡ ਦੀ ਧਰਤੀ 'ਤੇ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਉਨ੍ਹਾਂ ਨੇ 2018 ਵਿੱਚ ਕੇ.ਐਲ. ਰਾਹੁਲ ਵੱਲੋਂ 27 ਗੇਂਦਾਂ ਵਿੱਚ ਬਣਾਏ ਗਏ ਰਿਕਾਰਡ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਅਭਿਸ਼ੇਕ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ ਪੰਜਵੀਂ ਵਾਰ 20 ਜਾਂ ਇਸ ਤੋਂ ਘੱਟ ਗੇਂਦਾਂ ਵਿੱਚ ਅਰਧ ਸੈਂਕੜਾ ਜੜਨ ਦਾ ਕਾਰਨਾਮਾ ਵੀ ਕਰ ਦਿਖਾਇਆ।
ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ ਨੇ ਸਿਰਫ਼ 20 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ, ਜੋ ਇੰਗਲੈਂਡ ਦੀ ਧਰਤੀ ‘ਤੇ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਉਨ੍ਹਾਂ ਨੇ 2018 ਵਿੱਚ ਕੇ.ਐਲ. ਰਾਹੁਲ ਵੱਲੋਂ 27 ਗੇਂਦਾਂ ਵਿੱਚ ਬਣਾਏ ਗਏ ਰਿਕਾਰਡ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਅਭਿਸ਼ੇਕ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਵਿੱਚ ਪੰਜਵੀਂ ਵਾਰ 20 ਜਾਂ ਇਸ ਤੋਂ ਘੱਟ ਗੇਂਦਾਂ ਵਿੱਚ ਅਰਧ ਸੈਂਕੜਾ ਜੜਨ ਦਾ ਕਾਰਨਾਮਾ ਵੀ ਕਰ ਦਿਖਾਇਆ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments