Skip to content
Friday, May 1, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
March
21
ਪੰਜਾਬ ਦੇ ਮੰਤਰੀ ‘ਤੇ ਖੁ+ਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ, CM ਮਾਨ ਨੇ ਲਿਆ ਅਸਤੀਫਾ
Crime
Latest News
National
Politics
Punjab
ਪੰਜਾਬ ਦੇ ਮੰਤਰੀ ‘ਤੇ ਖੁ+ਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ, CM ਮਾਨ ਨੇ ਲਿਆ ਅਸਤੀਫਾ
March 21, 2026
VOP TV
ਪੰਜਾਬ ਦੇ ਮੰਤਰੀ ‘ਤੇ ਖੁ+ਦਕੁਸ਼ੀ ਲਈ ਉਕਸਾਉਣ ਦਾ ਇਲਜ਼ਾਮ, CM ਮਾਨ ਨੇ ਲਿਆ ਅਸਤੀਫਾ
ਵੀਓਪੀ ਬਿਊਰੋ – ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਗਗਨਦੀਪ ਸਿੰਘ ਰੰਧਾਵਾ ਨੇ ਕਥਿਤ ਤੌਰ ਉੱਤੇ ਮੰਤਰੀ ਲਾਲਜੀਤ ਭੁੱਲਰ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਾਰਨ ਖੁਦਕੁਸ਼ੀ ਕਰ ਲਈ ਹੈ।
ਜਾਣਕਾਰੀ ਮਿਲ ਰਹੀ ਹੈ ਕਿ ਲਾਲਜੀਤ ਭੁੱਲਰ ਨੇ ਅਸਤੀਫਾ ਦੇ ਦਿੱਤਾ ਹੈ। ਵਿਵਾਦਤ ਵੀਡਿਓ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਅਸਤੀਫਾ ਲੈ ਲਿਆ ਹੈ। ਮੁੱਖ ਸਕੱਤਰ ਨੂੰ ਮਾਮਲੇ ਦੀ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਹਨ।
ਅੰਮ੍ਰਿਤਸਰ ਵਿੱਚ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਜ਼ਹਿਰੀਲੀ ਗੋਲੀ ਸੈਲਫ਼ੋਸ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਵਿਵਾਦ ਖੜਾ ਹੋ ਗਿਆ ਹੈ। ਰੰਧਾਵਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਰਹਿਣ ਵਾਲੇ ਸਨ ਅਤੇ ਅੰਮ੍ਰਿਤਸਰ ਵਿੱਚ ਆਪਣੀ ਡਿਊਟੀ ਦੇ ਨਾਲ ਨਾਲ ਪੱਟੀ ਦਾ ਵਾਧੂ ਚਾਰਜ ਵੀ ਸੰਭਾਲ ਰਹੇ ਸਨ।
ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮ੍ਰਿਤਕ ਅਧਿਕਾਰੀ ਨੇ ਆਪਣੀ ਮੌਤ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਨਾਮ ਲਿਆ ਸੀ। ਔਜਲਾ ਦੇ ਮੁਤਾਬਕ ਰੰਧਾਵਾ ‘ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੀ ਗੱਲ ਮਨਵਾਉਣ ਲਈ ਦਬਾਅ ਬਣਾਇਆ ਜਾ ਰਿਹਾ ਸੀ। ਔਜਲਾ ਨੇ ਦਾਅਵਾ ਕੀਤਾ ਕਿ ਰੰਧਾਵਾ ਨੇ ਦੱਸਿਆ ਸੀ ਕਿ ਇੱਕ ਟੈਂਡਰ ਮੰਤਰੀ ਦੇ ਕਰੀਬੀ ਵਿਅਕਤੀ ਨੂੰ ਦੇਣ ਲਈ ਦਬਾਅ ਪਾਇਆ ਗਿਆ, ਪਰ ਉਨ੍ਹਾਂ ਨੇ ਨਿਯਮਾਂ ਅਨੁਸਾਰ ਸਹੀ ਬੋਲੀਦਾਰ ਨੂੰ ਟੈਂਡਰ ਦੇ ਦਿੱਤਾ। ਇਸ ਤੋਂ ਬਾਅਦ ਦੋਸ਼ ਹੈ ਕਿ ਉਨ੍ਹਾਂ ਨੂੰ ਮੰਤਰੀ ਦੇ ਘਰ ਬੁਲਾਇਆ ਗਿਆ ਜਿੱਥੇ ਉਨ੍ਹਾਂ ਨਾਲ ਮਾਰਪੀਟ ਕੀਤੀ ਗਈ ਅਤੇ ਉਨ੍ਹਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ।
Post navigation
ਜੰਗ ਦੀ ਮਾਰ ਆਮ ਲੋਕਾਂ ‘ਤੇ… ਢਾਈ ਰੁਪਏ ਵਧਿਆ ਪ੍ਰੀਮੀਅਮ ਪੈਟਰੋਲ ਦਾ ਭਾਅ
ਕੈਨੇਡਾ ਤੇ ਭਾਰਤ ‘ਚ ਸੰਘਣੀ ਹੋ ਰਹੀ ਦੋਸਤੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us