ਦਾਦੀ ਨੂੰ ਕਰਦਾ ਸੀ ਵੱਧ ਪਿਆਰ ਤਾਂ ਮਾਂ ਨੇ ਮਾਰ’ਤਾ ਆਪਣਾ ਇਕਲੌਤਾ ਪੁੱਤ
ਵੀਓਪੀ ਬਿਊਰੋ – ਜਲੰਧਰ ਦੇ ਸੋਹਲ ਜਾਗੀਰ ਪਿੰਡ ਵਿੱਚ ਇੱਕ 6 ਸਾਲ ਦੇ ਬੱਚੇ ਦੀ ਸਾਲ 2020 ਵਿੱਚ ਮੌਤ ਹੋ ਜਾਂਦੀ ਹੈ। ਦਰਅਸਲ ਇਹ ਘਟਨਾ ਇਸ ਲਈ ਹੈਰਾਨ ਕਰਨ ਵਾਲੀ ਹੈ ਕਿਉਂਕਿ ਇਕਲੌਤੇ ਪੁੱਤਰ ਅਰਸ਼ਪ੍ਰੀਤ ਸਿੰਘ ਨੂੰ ਉਸਦੀ ਆਪਣੀ ਮਾਂ ਨੇ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਇਸ ਲਈ ਕੀਤਾ ਸੀ ਕਿਉਂਕਿ ਬੱਚਾ ਆਪਣੀ ਦਾਦੀ ਨਾਲ ਵੱਧ ਪਿਆਰ ਕਰਦਾ ਸੀ ਅਤੇ ਦਾਦੀ ਨਾਲ ਹੀ ਸੌਣ ਦੀ ਜ਼ਿੱਦ ਕਰ ਰਿਹਾ ਸੀ।
ਅਦਾਲਤ ਨੇ ਦੋਸ਼ੀ ਮਾਂ ਕੁਲਵਿੰਦਰ ਕੌਰ ਨੂੰ ਉਮਰ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਹ ਮਾਮਲਾ 8 ਜੂਨ, 2020 ਦਾ ਹੈ। ਦੋਸ਼ੀ ਔਰਤ ਨੇ ਆਪਣੇ ਪੁੱਤਰ ਦਾ ਕਤਲ ਕਰ ਦਿੱਤਾ ਜਦੋਂ ਬੱਚਾ ਆਪਣੇ ਦਾਦਾ-ਦਾਦੀ ਨਾਲ ਸੌਣ ਦੀ ਜ਼ਿੱਦ ਕਰਦਾ ਸੀ। ਘਟਨਾ ਤੋਂ ਬਾਅਦ, ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।


