ਆਪਸੀ ਲੜਾਈ ‘ਚ ਮਰਿਆਦਾ ਭੁੱਲੇ ਲੋਕ, ਪਾਠੀ ਸਿੰਘ ਦੀ ਦਾੜੀ ਨਾਲ ਕੀਤੀ ਬੇਅਦਬੀ

ਆਪਸੀ ਲੜਾਈ ‘ਚ ਮਰਿਆਦਾ ਭੁੱਲੇ ਲੋਕ, ਪਾਠੀ ਸਿੰਘ ਦੀ ਦਾੜੀ ਨਾਲ ਕੀਤੀ ਬੇਅਦਬੀ

ਵੀਓਪੀ ਬਿਊਰੋ – ਆਪਸੀ ਲੜਾਈ ਵਿੱਚ ਪਾਠੀ ਸਿੰਘ ਦੀ ਦਾੜੀ ਨਾਲ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਬਾਬਾ ਬਕਾਲਾ ਸਾਹਿਬ ਦੇ ਨੇੜੇਲੇ ਪਿੰਡ ‘ਚ ਵਾਪਰਿਆ। ਦੱਸਿਆ ਦਾ ਰਿਹਾ ਹੈ ਕਿ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਨੇ ਪਿੰਡ ਦੇ ਪਾਠੀ ਸਿੰਘ ਸੁਖਦੇਵ ਸਿੰਘ ਦੇ ਘਰ ‘ਚ ਉਸਦੇ ਪਰਿਵਾਰਿਕ ਮੈਬਰਾਂ ਨਾਲ ਕੁੱਟ ਮਾਰ ਕੀਤੀ ਹੈ।

ਇਸ ਦੌਰਾਨ ਇਲਜ਼ਾਮ ਲੱਗੇ ਨੇ ਕਿ ਸੁਖਦੇਵ ਸਿੰਘ ਪਾਠੀ ਸਿੰਘ ਦੀ ਦਾੜ੍ਹੀ ਦੇ ਬੇਅਦਬੀ ਕੀਤੀ ਅਤੇ ਪਾਠੀ ਸਿੰਘ ਦੇ ਬੇਟੇ ਜਗਰੂਪ ਨੂੰ ਵੀ ਬੁਰੀ ਤਰ੍ਹਾਂ ਜ਼ਖ਼ਮੀ ਕਰਤਾ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਹੋਵੇਗੀ।

error: Content is protected !!