Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
April
3
ਖਾਦੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ 2025-26 ਦੀਆਂ ਪ੍ਰਾਪਤੀਆ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ
Latest News
Punjab
ਖਾਦੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ 2025-26 ਦੀਆਂ ਪ੍ਰਾਪਤੀਆ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ
April 3, 2026
Voice of Punjab
ਖਾਦੀ ਬੋਰਡ ਦੇ ਚੇਅਰਮੈਨ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ 2025-26 ਦੀਆਂ ਪ੍ਰਾਪਤੀਆ ਅਤੇ ਯੋਜਨਾਵਾਂ ਦੀ ਸਮੀਖਿਆ ਕੀਤੀ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ, ਦੇ ਚੇਅਰਮੈਨ ਸ੍ਰੀ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਅੱਜ ਚੰਡੀਗੜ੍ਹ ਸਥਿਤ ਬੋਰਡ ਦੇ ਦਫਤਰ ਵਿੱਚ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੀ ਵਿੱਤੀ ਸਾਲ 2025-26 ਦੀਆਂ ਪ੍ਰਾਪਤੀਆ ਅਤੇ ਯੋਜਨਾਵਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ । ਚੇਅਰਮੈਨ ਨੇ ਪ੍ਰਧਾਨ ਮੰਤਰੀ ਰੋਜਗਾਰ ਸਿਰਜਨ ਯੋਜਨਾ (PMEGP) ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।
ਚੇਅਰਮੈਨ ਸ੍ਰੀ ਗਗਨਦੀਪ ਸਿੰਘ ਕਾਕੂ ਆਹਲੂਵਾਲੀਆ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅਤੇ ਹੇਠ ਖਾਦੀ ਅਤੇ ਗਰਾਮ ਉਦਯੋਗ ਖੇਤਰ ਨੇ ਮਹੱਤਵਪੂਰਨ ਉਪਲੱਬਧੀਆਂ ਹਾਸਲ ਕੀਤੀਆ ਹਨ। ਉਹਨਾਂ ਕਿਹਾ ਕਿ ਬੋਰਡ ਦੀਆਂ ਯੋਜਨਾਵਾਂ ਨੇ ਨਾ ਸਿਰਫ ਪਿੰਡੂ ਅਰਥਵਿਵਸਤਾ ਨੂੰ ਮਜਬੂਤ ਕੀਤਾ ਹੈ, ਸਗੋਂ ਹਜਾਰਾਂ ਬੇਰੋਜਗਾਰ ਨੋਜਵਾਨਾਂ ਨੂੰ ਸਵੈ-ਰੋਜਗਾਰ ਦੇ ਮੌਕੇ ਪ੍ਰਧਾਨ ਕੀਤੇ ਹਨ।
ਬੋਰਡ ਦੇ ਚੇਅਰਮੈਨ ਨੇ ਰਾਸ਼ਟਰਪਿਤਾ ਸ੍ਰੀ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਖਾਦੀ ਸਿਰਫ਼ ਇਕ ਕੱਪੜਾ ਨਹੀਂ, ਸਗੋ ਆਤਮਨਿਰਭਰ ਭਾਰਤ ਦੀ ਪਹਿਚਾਣ ਹੈ ਅਤੇ ਇਹ ਰੋਜਗਾਰ ਸਿਰਜਣ ਦਾ ਇੱਕ ਮਜਬੂਤ ਸਾਧਨ ਹੈ। ਉਹਨਾ ਜੋਰ ਦਿੱਤਾ ਕਿ ਖਾਦੀ ਅਤੇ ਗਰਾਮ ਉਦਯੋਗ ਰਾਹੀ ਪੰਜਾਬ ਨੂੰ ਰੋਜਗਾਰ ਸਿਰਜਣ ਦੇ ਖੇਤਰ ਵਿੱਚ ਅੱਗੇ ਕਿਸ ਤਰ੍ਹਾ ਲਿਆਇਆ ਜਾ ਸਕਦਾ ਹੈ।
ਬੈਠਕ ਵਿੱਚ ਇਹ ਕਿਹਾ ਗਿਆ ਕਿ ਵਿੱਤੀ ਸਾਲ 2025-26 ਦੋਰਾਨ ਬੋਰਡ ਵੱਲੋ ਪੀ.ਐਮ.ਈ.ਜੀ.ਪੀ ਸਕੀਮ ਅਧੀਨ 457 ਇਕਾਇਆ ਸਥਾਪਤ ਕਰਕੇ 5027 ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ। ਇਹਨਾਂ 457 PMEGP ਇਕਾਇਆ ਦੇ ਲਾਭਪਾਤਰੀਆ ਨੂੰ 32 ਕਰੋੜ 77 ਲੱਖ 85 ਹਜਾਰ ਰੁਪਏ ਦੀ ਸਬਸਿਡੀ ਪ੍ਰਧਾਨ ਕੀਤੀ ਗਈ। ਇਹਨਾ ਵਿੱਚੋ ਲਗਭਗ 100 ਇਕਾਇਆ 1 ਲੱਖ ਤੋ 10 ਲੱਖ ਰੁਪਏ ਤੱਕ ਅਤੇ 10 ਤੋ 24 ਲੱਖ ਰੁਪਏ ਦੀਆਂ 204 ਇਕਾਇਆ ਅਤੇ 153 ਇਕਾਇਆ 25 ਲੱਖ ਰੁਪਏ ਤੋ 1 ਕਰੋੜ ਤੱਕ ਦੀ ਲਾਗਤ ਵਾਲੀਆ ਇਕਾਇਆ ਸਥਾਪਤ ਕੀਤੀਆ ਗਈਆ।ਉਹਨਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਦੇ ਖੇਤਰ ਵਿੱਚ ਵੀ ਬੋਰਡ ਵੱਲੋ ਸ਼ਲਾਗਾਯੋਗ ਯੋਗਦਾਨ ਪਾਇਆ ਗਿਆ ਹੈ।
ਚੇਅਰਮੈਨ ਨੇ ਵਿੱਤੀ ਸਾਲ 2026-27 ਲਈ ਸਪੱਸ਼ਟ ਅਤੇ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਮਾਨਦਾਰੀ ਅਤੇ ਜਿਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ । ਉਹਨਾਂ ਹਦਾਇਤ ਕੀਤੀ ਕਿ ਬੋਰਡ ਦੀਆ ਸਾਰੀਆ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਲਾਗੂ ਕਰਨ ਯਕੀਨੀ ਬਣਾਇਆ ਜਾਵੇ ਅਤੇ ਹਰ ਜਿਲ੍ਹੇ ਤੇ ਪਿੰਡ ਤੱਕ ਇਹਨਾ ਦੀ ਪਹੁੰਚ ਬਣਾਈ ਜਾਵੇ ਤਾਂ ਜੋ ਵੱਧ ਤੋ ਵੱਧ ਬੇਰੋਜਗਾਰ ਨੋਜਵਾਨਾਂ ਨੂੰ ਲਾਭ ਮਿਲ ਸਕੇ।
ਉਹਨਾਂ ਕਿਹਾ ਕਿ ਵਿੱਤੀ ਸਾਲ 2026-27 ਨੂੰ ਰੋਜਗਾਰ ਸਿਰਜਣ ਸਾਲ ਵਜੋ ਅੱਗੇ ਵਧਾਉਦੇ ਹੋਏ ਬੋਰਡ ਨੂੰ ਆਪਣੇ ਨਿਧਾਰਿਤ ਟਿਚੀਆ ਤੋ ਵੱਧ ਪ੍ਰਾਪਤੀਆਂ ਹਾਸਲ ਕਰਨੀਆ ਹੋਣਗੀਆ।ਇਸ ਲਈ ਮਜਬੂਤ ਕਾਰਜ ਯੋਜਨਾ ਨਿਯਮਤ ਨਿਗਰਾਨੀ ਅਤੇ ਫੀਲਡ ਦੌਰੀਆ ਨੂੰ ਤਰਜੀਹ ਦਿੱਤੀ ਜਾਵੇ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ PMEGP ਸਕੀਮ ਸਮੇਤ ਸਾਰੀਆਂ ਯੋਜਨਾਵਾਂ ਦੇ ਟੀਚੇ ਸਮੇ ਸਿਰ ਪੂਰੇ ਕੀਤੇ ਜਾਣ ਅਤੇ ਵੱਧ ਤੋ ਵੱਧ ਨਵੀਆਂ ਇਕਾਇਆ ਸਥਾਪਿਤ ਕਰਵਾਈਆ ਜਾਣ।
ਚੇਅਰਮੈਨ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਕੈਬਨੇਟ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਹੋਰ ਵੀ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇਗਾ ਤਾ ਕਿ ਬੇਰੋਜਗਾਰ Youth ਅਤੇ ਮਹਿਲਾਵਾਂ ਨੂੰ ਵੱਧ ਤੋ ਵੱਧ ਲਾਭ ਦਿੱਤਾ ਜਾਵੇ ਤਾ ਕਿ Youth ਨੂੰ ਵਿਦੇਸ਼ ਜਾਣ ਤੋ ਵੀ ਰੋਕਿਆ ਜਾ ਸਕੇ ਅਤੇ ਨੋਜਵਾਨਾਂ ਨੂੰ ਜੋਬਸੀਕਰ ਦੀ ਥਾਂ ਜੋਬਪ੍ਰੋਵਾਈਡਰ (Job Provider) ਬਣਾਉਣ ਲਈ ਹੁਨਰ ਵਿਕਾਸ, ਉਦਮਇਤਾ ਪ੍ਰਸ਼ਿਕਸ਼ਣ ਅਤੇ ਵਿੱਤੀ ਸਹਾਇਤਾ ਨੂੰ ਹੋਰ ਮਜਬੂਤ ਕੀਤਾ ਜਾਵੇਗਾ।ਇਸ ਲਈ ਸੂਬੇ ਭਰ ਵਿੱਚ ਜਾਗਰੂਕਤਾ ਮੁਹੱਇਆ ਅਤੇ ਟ੍ਰੇਨਿੰਗ ਪ੍ਰੋਗਰਾਮ ਵਿਆਪਕ ਪੱਧਰ ਤੇ ਚਲਾਏ ਜਾਣਗੇ।
ਇਸ ਮੌਕੇ ਤੇ ਚੇਆਰਮੈਨ ਨੇ ਖਾਦੀ ਅਤੇ ਗਰਾਮ ਉਦਯੋਗ ਦੇ ਵਿਸਤਾਰ ਲਈ ਬੋਰਡ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਪੰਜਾਬ ਖਾਦੀ ਬੋਰਡ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਸਮੱਚੇ ਵਿਕਾਸ ਅਤੇ ਰੋਜਗਾਰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਦਾ ਰਹੇਗਾ।ਚੇਅਰਮੈਨ ਨੇ ਦੱਸਿਆ ਕਿ ਬੋਰਡ ਦੀਆ ਯੋਜਨਾਵਾਂ ਰਾਹੀ ਪੇਂਡੂ ਵਿਕਾਸ ਅਤੇ ਸਵੈ-ਰੋਜਗਾਰ ਨੂੰ ਲਗਾਤਾਰ ਪ੍ਰੋਤਸਾਹਨ ਮਿਲ ਰਿਹਾ ਹੈ।
ਅੰਤ ਵਿੱਚ ਚੇਅਰਮੈਨ ਨੇ ਕਿਹਾ ਕਿ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਿੱਤੀ ਸਾਲ 2025-26 ਵਿੱਚ PMEGP ਦੇ ਟੀਚਿਆ ਨੂੰ ਸਫਲਤਾਪੂਰਵਕ ਹਾਸਲ ਕੀਤਾ ਹੈ ਜੋ ਕਿ ਕਾਬਿਲ-ਏ–ਤਾਰੀਫ ਹੈ। ਇਸ ਮੌਕੇ ਚੇਅਰਮੈਨ ਵੱਲੋ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ ਗਈ ਅਤੇ ਚੇਅਰਮੈਨ ਨੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਅਗਲੇ ਸਾਲੇ ਵਿੱਚ ਹੋਰ ਵੱਧ ਮਿਹਨਤ ਅਤੇ ਸ਼ਾਨਦਾਰ ਪ੍ਰਦਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਰਮਨਦੀਪ ਸਿੰਘ, ਅਤੇ ਸਪਰਡੰਟ ਸ੍ਰੀ ਦਵਿੰਦਰ ਸਿੰਘ, ਸੀਨੀਅਰ ਕੰਨਸੰਲਟੈਂਟ ਸ੍ਰੀ ਅਮਿਤ ਚੋਪੜਾ, ਸ੍ਰੀ ਅਪ੍ਰਿਤ ਗੁਪਤਾ, ਸ੍ਰੀ ਜੀਆ ਸ਼ਾਹ, ਸ੍ਰੀ ਗੁਰਜੰਟ ਸਿੰਘ ਪੂੰਨੀਆਂ, ਸ੍ਰੀਮਤੀ ਮੰਜੂ ਸ਼ਰਮਾਂ,ਸ੍ਰੀਮਤੀ ਅਮਿਤਪ੍ਰੀਤ ਕੌਰ, ਮਿਸ.ਰਾਧਿਕਾ ਅਤੇ ਸ੍ਰੀ ਸੰਦੀਪ ਸਿੰਘ ਆਦਿ ਮੌਜੂਦ ਸਨ।
Post navigation
ਆਪਸੀ ਲੜਾਈ ‘ਚ ਮਰਿਆਦਾ ਭੁੱਲੇ ਲੋਕ, ਪਾਠੀ ਸਿੰਘ ਦੀ ਦਾੜੀ ਨਾਲ ਕੀਤੀ ਬੇਅਦਬੀ
ਰੈਲੀ ਦੀ ਤਿਆਰੀ ਕਰਦੇ ਅਮਿਤ ਸ਼ਾਹ ਦੇ ਹੈਲੀਕਾਪਟਰ ‘ਚ ਖਰਾਬੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us