ਪਤੀ ਤੋਂ ਤੰਗ ਮਾਂ-ਧੀ ਪੈਟਰੋਲ ਲੈ ਕੇ ਚੜ੍ਹ ਗਈਆਂ ਪਾਣੀ ਵਾਲੀ ਟੈਂਕੀ ‘ਤੇ

ਪਤੀ ਤੋਂ ਤੰਗ ਮਾਂ-ਧੀ ਪੈਟਰੋਲ ਲੈ ਕੇ ਚੜ੍ਹ ਗਈਆਂ ਪਾਣੀ ਵਾਲੀ ਟੈਂਕੀ ‘ਤੇ

ਵੀਓਪੀ ਬਿਊਰੋ – ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿਖੇ ਇੱਕਔਰਤ ਆਪਣੀ ਧੀ ਦੇ ਨਾਲ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ। ਔਰਤ ਨੇ ਇਲਜ਼ਾਮ ਲਾਏ ਕਿ ਉਸ ਦਾ ਪਤੀ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ।

ਔਰਤ ਨੇ ਇਲਜ਼ਾਮ ਲਾਇਆ ਕਿ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈ ਰਿਹਾ, ਉਹ ਆਪਣੀ ਧੀ ਨੂੰ ਲੈ ਕੇ ਕਿਥੇ ਜਾਵੇ? ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ।

ਔਰਤ ਦਾ ਕਹਿਣਾ ਹੈ ਕਿ 18 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਕੋਈ ਵੀ ਹਰਕਤ ਵਿੱਚ ਨਹੀਂ ਆਇਆ, ਜਿੱਥੇ ਹੁਣ ਵੀ ਪਾਣੀ ਦੀ ਟੈਂਕੀ ਤੇ ਚੜੀਆਂ ਪੀੜਤ ਮਾਵਾਂ ਧੀਆਂ ਇਨਸਾਫ ਦੀ ਗੁਹਾਰ ਲਾ ਰਹੀਆਂ ਹਨ। ਉੱਥੇ ਮਹਿਲਾ ਕਮਿਸ਼ਨ ਤੋਂ ਵੀ ਇਸ ਮਾਮਲੇ ਵਿੱਚ ਦਖਲ ਦੇ ਕੇ ਇਨਸਾਫ ਦੀ ਮੰਗ ਰਹੀਆਂ ਹਨ।

error: Content is protected !!