ਥਾਣੇਦਾਰ ਤੇ SHO ‘ਚ ਪੈ ਗਿਆ ਪੰਗਾ, ਗੱਲ ਪਹੁੰਚੀ ਹੱਥੋਂਪਾਈ ਤੱਕ
ਵੀਓਪੀ ਬਿਊਰੋ – ਪੁਲਿਸ ਵਿਭਾਗ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਖਾਕੀ ‘ਤੇ ਦਾਗ ਲੱਗਿਆ ਹੈ। ਫਿਰੋਜ਼ਪੁਰ ਵਿੱਚ ਐੱਸਐੱਚਓ ਅਤੇ ਥਾਣੇਦਾਰ ਆਪਸ ਵਿੱਚ ਹੀ ਭਿੜ ਪਏ।
ਜਾਣਕਾਰੀ ਮੁਤਾਬਕ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਦਰਜ ਮੁਕਦਮੇ ਵਿੱਚ ਇੱਕ ਆਰੋਪੀ ਨੂੰ ਲੈ ਕੇ ਦੋਵੇਂ ਪੁਲਿਸ ਮੁਲਾਜ਼ਮ ਭਿੜ ਪਏ।
ਕਿਹਾ ਜਾ ਰਿਹਾ ਹੈ ਕਿ ਥਾਣੇਦਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁੱਛਗਿਛ ‘ਚ ਥਾਣੇਦਾਰ ਦੀ ਇਸ ਹਰਕਤ ਤੋਂ ਖਫਾ ਹੋਏ ਐੱਸਐੱਚਓ ਨੇ ਜਬਰੀ ਆਰੋਪੀ ਨੂੰ ਉਥੋਂ ਕੱਢਿਆ ਅਤੇ ਥਾਣੇਦਾਰ ਅਤੇ ਐਸਐਚਓ ਵਿਚਕਾਰ ਝਗੜਾ ਹੋ ਗਿਆ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


