ਆਸ਼ਿਕ ਨਾਲ ਮਿਲ ਕੇ ਮਰਵਾ’ਤਾ ਘਰਵਾਲਾ
ਬਟਾਲਾ (ਵੀਓਪੀ ਬਿਊਰੋ) ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਇੱਕ ਨੌਜਵਾਨ ਦੀ ਘਰਵਾਲੀ ਨੇ ਪਿੱਛੇ ਅਜਿਹੀ ਆਸ਼ਿਕੀ ਸ਼ੁਰੂ ਕੀਤੀ ਕਿ ਉਸ ਨੌਜਵਾਨ ਨੂੰ ਇਸ ਦਾ ਹਰਜਾਨਾ ਆਪਣੀ ਜਾਨ ਗੁਆ ਕੇ ਪੂਰਾ ਕਰਨਾ ਪਿਆ।
ਬਟਾਲਾ ਨੇੜਲਾ ਪਿੰਡ ਮਮਨ ਵਿੱਚ ਇੱਕ ਕਤਲ ਹੋਇਆ ਤਾਂ ਇਹ ਮਾਮਲਾ ਸਾਹਮਣੇ ਆਇਆ। ਇਹ ਕਤਲ ਵਿਦੇਸ਼ ਤੋਂ ਪਰਤੇ ਨੌਜਵਾਨ ਦਾ ਹੋਇਆ ਅਤੇ ਕਤਲ ਵੀ ਉਸ ਦੀ ਘਰਵਾਲੀ ਤੇ ਆਸ਼ਿਕ ਨੇ ਮਿਲ ਕੇ ਕੀਤਾ।
ਬਟਾਲਾ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਸੁਲਝਾ ਲਿਆ ਤੇ ਗੱਲਬਾਤ ਦੌਰਾਨ ਡੀਐਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਇਸ ਲੜਕੀ ਦੇ ਆਸ਼ਿਕ ਅਤੇ ਦੋ ਹੋਰ ਸਾਥੀਆਂ ਵੱਲੋਂ ਕੁਲਦੀਪ ਦਾ ਕਤਲ ਕਰਕੇ ਕਿਸੇ ਟੈਲੀਵਿਜ਼ਨ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤਾਂ ਕਿ ਇਹ ਹਾਦਸਾ ਲੱਗੇ ਜਦੋਂ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਇਸ ਦੀ ਤਲਾਹ ਮਿਲੀ ਤੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਇਸ ਔਰਤ ਦੇ ਸਬੰਧ ਕਿਸੇ ਸ਼ਖਸ ਦੇ ਨਾਲ ਹਨ ਉਹਨਾਂ ਨੇ ਹੀ ਸਧਾਰ ਨਜਾਇਜ਼ ਸੰਬੰਧਾਂ ਤੇ ਚੱਲਦੇ ਆਂ ਕਤਲ ਕੀਤਾ ਬਟਾਲਾ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


