ਕਾਰ ਸਵਾਰ ਦੀ ਜਲਦੀ, ਹੇਠਾਂ ਆਈ 7 ਸਾਲਾਂ ਮਾਸੂਮ

ਕਾਰ ਸਵਾਰ ਦੀ ਜਲਦੀ, ਹੇਠਾਂ ਆਈ 7 ਸਾਲਾਂ ਮਾਸੂਮ

ਜਲੰਧਰ (ਵੀਓਪੀ ਬਿਊਰੋ) ਕਾਰ ਸਵਾਰ ਦੀ ਲਾਪਰਵਾਹੀ ਕਾਰਨ ਇੱਕ ਮਾਸੂਮ ਬੱਚੀ ਦੀ ਜਾਨ ਚਲੇਗੀ ਗਈ ਹੈ। ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਚੌਗਿਟੀ ਇਲਾਕੇ ਦੇ ਗੁਰੂ ਨਾਨਕ ਪੁਰਾ ਇਲਾਕੇ ਤੋਂ, ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਕ ਆਪਣੇ ਘਰ ਦੇ ਬਾਹਰ ਖੇਡ ਰਹੀ 7 ਸਾਲਾ ਬੱਚੀ ਨੂੰ ਕਾਰ ਚਾਲਕ ਨੇ ਕੁਚਲ ਕੇ ਮਾਰ ਦਿੱਤਾ।

ਇਹ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪਰਿਵਾਰ ਨੇ ਘਟਨਾ ਦੀ ਸੂਚਨਾ ਰਾਮਾ ਮੰਡੀ ਪੁਲਿਸ ਸਟੇਸ਼ਨ ਨੂੰ ਦਿੱਤੀ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਨੇ ਡਰਾਈਵਰ ਨੂੰ ਲੱਭ ਲਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

error: Content is protected !!