ਦੇਖ ਲਓ ਜਨਤਾ ਦਾ ਹਾਲ, ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ‘ਸ਼ੁਭਮ’ ਬਣ ਗਿਆ ‘ਜੀਆ’- ਅਗਲਾ ਨਹੀਂ ਰੱਖ ਰਿਹਾ ਨਾਲ, ਤਾਂ ਕਹਿੰਦਾ ਮੈਂ ਤਾਂ ਕਿਸੇ ਕੰਮ ਦਾ ਨਾ ਰਿਹਾ…

ਦੇਖ ਲਓ ਜਨਤਾ ਦਾ ਹਾਲ, ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ‘ਸ਼ੁਭਮ’ ਬਣ ਗਿਆ ‘ਜੀਆ’- ਅਗਲਾ ਨਹੀਂ ਰੱਖ ਰਿਹਾ ਨਾਲ, ਤਾਂ ਕਹਿੰਦਾ ਮੈਂ ਤਾਂ ਕਿਸੇ ਕੰਮ ਦਾ ਨਾ ਰਿਹਾ…

ਵੀਓਪੀ ਬਿਊਰੋ – ਜਲੰਧਰ ਵਿਚ ਬੀਤੇ ਦਿਨੀਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਦੇਖਣ-ਸੁਣਨ ਵਾਲਿਆਂ ਦਾ ਤਾਂ ਹਾਸਾ ਨਹੀਂ ਰੁਕ ਰਿਹਾ ਪਰ ਜਿਨਹਾਂ ਉੱਤੇ ਬੀਤੀ ਹੈ ਉਹਨਾਂ ਦਾ ਜੀਣਾ ਮਰਨ ਹੋ ਗਿਆ। ਦਰਅਸਲ ਕੱਲ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ‘ਚ ਜੰਮ ਕੇ ਹੰਗਾਮਾ ਹੋਇਆ, ਜਿੱਥੇ ਉਕ ਲੜਕੇ ਤੋਂ ਲੜਕੀ ਬਣੇ ਨੌਜਵਾਨ ਨੇ ਕਿਹਾ ਕਿ ਜਿਸ ਨਾਲ ਵਿਆਹ ਕਰਵਾਉਂਣ ਲਈ ਉਸ ਨੇ ਆਪਣਾ ਲਿੰਗ ਬਦਲਾ ਲਿਆ ਹੈ, ਉਹ ਹੁਣ ਉਸ ਦਾ ਪ੍ਰੇਮੀ ਉਸ ਨਾਲ ਵਿਆਹ ਕਰਵਾ ਕੇ ਕਾਫੀ ਸਾਲ ਨਾਲ ਰਹਿ ਕੇ ਮੁਕਰ ਗਿਆ ਹੈ।ਇਸ ਦੌਰਾਨ ਉਸ ਨੇ ਪੁਲਿਸ ਨੂੰ ਥਾਣਾ ਨਿਊ ਸੰਤ ਨਗਰ ਦੇ ਰਹਿਣ ਵਾਲੇ ਅਰਜੁਨ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ।

ਜਾਣਕਾਰੀ ਮੁਤਾਬਕ ਜਲਸਿਆਂ-ਝਾਕੀਆਂ ਵਿਚ ਮੇਕਅੱਪ ਲਾ ਕੇ ਦੇਵੀ-ਦੇਵਤਿਆਂ ਦੇ ਕਿਰਦਾਰ ਨਿਭਾਉਂਣ ਵਾਲੇ ਬਸਤੀ ਪੀਰ ਦਾਦ ਦੇ ਰਹਿਣ ਵਾਲੇ ਸ਼ੁਭਮ ਉਰਫ ਜੀਆ ਦੀ ਮੁਲਾਕਾਤ 4 ਸਾਲ ਪਹਿਲਾਂ ਨਿਊ ਸੰਤ ਨਗਰ ਦੇ ਰਹਿਣ ਵਾਲੇ ਅਰਜੁਨ ਨਾਲ ਹੋਈ। ਇਸ ਦੌਰਾਨ ਦੋਵਾਂ ਵਿਚ ਪਿਆਰ ਦਾ ਪਹਾੜਾ ਅੱਗੇ ਵੱਧਣ ਲੱਗਾ ਅਤੇ ਗੱਲ ਜਿਸਮਾਨੀ ਸਬੰਧਾਂ ਤਕ ਪਹੁੰਚ ਗਈ। ਇਸ ਦੌਰਾਨ ਸ਼ੁਭਮ ਆਪਣਾ ਲਿੰਗ ਬਦਲਾ ਕੇ ਜੀਆ ਬਣ ਗਿਆ ਅਤੇ ਦੋਵਾਂ ਨੇ 2 ਸਾਲ ਪਹਿਲਾ ਵਿਆਹ ਕਰਵਾ ਲਿਆ। ਪਰ ਇਹ ਗੱਲ ਉਹਨਾਂ ਦੇ ਘਰ ਵਾਲਿਆਂ ਨੂੰ ਚੰਗੀ ਨਾ ਲੱਗੀ ਤਾਂ ਉਹਨਾਂ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਦੋਵੇਂ ਨਾਲਾ ਪਿੰਡ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗੇ।

ਉਸ ਨੇ ਦੱਸਿਆ ਕਿ ਹੁਣ ਅਰਜੁਨ ਉਸ ਨੂੰ ਆਪਣੇ ਨਾਲ ਨਹੀਂ ਰੱਖ ਰਿਹਾ ਅਤੇ ਜ ਉਹ ਘਰ ਜਾਂਦੀ ਹੈ ਤਾਂ ਉਸ ਨਾਲ ਕੁੱਟਮਾਰ ਕਰਦਾ ਹੈ। ਤੰਗ ਆ ਕੇ ਉਹ ਪੁਲਿਸ ਕੋਲ ਪਹੁੰਚੀ ਹੈ। ਉਸ ਨੇ ਦੱਸ਼ਿਆ ਕਿ ਉਸ ਨੇ ਅਰਜੁਨ ਦੇ ਕਹਿਣ ‘ਤੇ ਹੀ ਆਪਣਾ ਨਾਂ ਬਦਲ ਕੇ ਜੀਆ ਰੱਖ ਲਿਆ ਅਤੇ ਆਪਣੀ ਬਾਂਹ ‘ਤੇ ਟੈਟੂ ਖੁਣਵਾ ਲਿਆ। ਉਹ ਇੱਕ ਕੁੜੀ ਵਾਂਗ ਕੱਪੜੇ ਪਾਉਣ ਅਤੇ ਰਹਿਣ ਲੱਗ ਪਈ ਸੀ। ਵਿਆਹ ਤੋਂ ਬਾਅਦ ਦੋਵਾਂ ਨੇ ਫੈਕਟਰੀ ‘ਚ ਕੰਮ ਵੀ ਕੀਤਾ ਹੈ। ਹੁਣ ਉਸ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ।

error: Content is protected !!