ਮੇਰੀ ਪੈਨਸਿਲ ਤੇ ਮੈਗੀ ਦਾ ਖਿਆਲ ਕਰੋ ਪੀਐੱਮ ਮੋਦੀ ਜੀ; ਵਾਇਰਲ ਹੋ ਰਹੀ ਨੰਨ੍ਹੀ ਬੱਚੀ ਦੀ ਪੀਐੱਮ ਮੋਦੀ ਨੂੰ ਲਿਖੀ ਇਹ ਚਿੱਠੀ…

ਮੇਰੀ ਪੈਨਸਿਲ ਤੇ ਮੈਗੀ ਦਾ ਖਿਆਲ ਕਰੋ ਪੀਐੱਮ ਮੋਦੀ ਜੀ; ਵਾਇਰਲ ਹੋ ਰਹੀ ਨੰਨ੍ਹੀ ਬੱਚੀ ਦੀ ਪੀਐੱਮ ਮੋਦੀ ਨੂੰ ਲਿਖੀ ਇਹ ਚਿੱਠੀ…

ਵੀਓਪੀ ਬਿਊਰੋ – ਦੇਸ਼ ਵਿਚ ਹਰ ਰੋਜ਼ ਤੇਜੀ ਨਾਲ ਵੱਧ ਰਹੀ ਮਹਿੰਗਾਈ ਕਾਰਨ ਆਮ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਰੋਟੀ ਉੱਤੇ ਵੀ ਜੀਐੱਸਟੀ ਲੱਗਣ ਤੋਂ ਬਾਅਦ ਤਾਂ ਲੋਕਾਂ ਦਾ ਗਹੋਰ ਵੀ ਮੁਸ਼ਕਲ ਹੋ ਗਿਆ ਹੈ। ਥਾਂ-ਥਾਂ ਕੇਂਦਰ ਸਰਕਾਰ ਖਿਲਾਫ ਮਹਿੰਗਾਈ ਦੇ ਮੁੱਦੇ ਨੂੰ ਲੈਕੇ ਨਾਅਰੇਬਾਜੀ ਹੋ ਰਹੀ ਹੈ ਅਤੇ ਹਰ ਕੋਈ ਇਸ ਦੌਰ ਵਿਚ ਆਪਣੇ-ਆਪ ਨੂੰ ਲਾਚਾਰ ਮਹਿਸੂਸ ਕਰ ਰਿਹਾ ਹੈ। ਅਜਿਹੇ ਵਿਚ ਇਕ ਨੰਨ੍ਹੀ ਬੱਚੀ ਦਾ ਪੀਐੱਮ ਮੋਦੀ ਨੂੰ ਲਿਖਿਆ ਖਤ ਇਸ ਸਮੇਂ ਕਾਫੀ ਚਰਚਾ ਵਿਚ ਹੈ। ਜਿਸ ਵਿਚ ਨੰਨ੍ਹੀ ਬੱਚੀ ਨੇ ਪੀਐੱਮ ਮੋਦੀ ਨੂੰ ਅਪੀਲ ਕੀਤੀ ਹੈ ਕਿ ਮਹਿੰਗਾਈ ਉੱਤੇ ਰੋਕ ਲਾਈ ਜਾਵੇ।

ਇਹ ਨੰਨ੍ਹੀ ਬੱਚੀ ਛਿੱਬਰਾਮਾਊ ਸਥਿਤ ਸੁਪ੍ਰਭਾਸ਼ ਅਕੈਡਮੀ ਦੀ ਪਹਿਲੀ ਜਮਾਤ ਦੀ ਇਸ ਵਿਦਿਆਰਥਣ ਕ੍ਰਿਤੀ ਦੂਬੇ ਨੇ ਇਹ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਹੈ, ਜੋ ਇਸ ਸਮੇਂ ਕਾਫੀ ਚਰਚਾ ਵਿਚ ਹੈ। ਉਸ ਨੇ ਚਿੱਠੀ ਵਿਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ, ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਮੋਦੀ ਜੀ ਤੁਸੀਂ ਬਹੁਤ ਮਹਿੰਗਾਈ ਕੀਤੀ ਹੈ। ਇੱਥੋਂ ਤਕ ਕਿ ਪੈਨਸਿਲ-ਰਬੜ ਵੀ ਮਹਿੰਗੀ ਹੋ ਗਈ ਹੈ। ਮੇਰੀ ਮੈਗੀ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਹੁਣ ਮੇਰੀ ਮਾਂ ਮੈਨੂੰ ਪੈਨਸਿਲ ਮੰਗਣ ‘ਤੇ ਕੁੱਟਦੀ ਹੈ, ਮੈਂ ਕੀ ਕਰਾਂ? ਬੱਚੇ ਮੇਰੀ ਪੈਨਸਿਲ ਚੋਰੀ ਕਰਦੇ ਹਨ।

ਨੰਨ੍ਹੀ ਵਿਦਿਆਰਥਣ ਕ੍ਰਿਤੀ ਦੂਬੇ ਦੀ ਮਾਂ ਆਰਤੀ ਨੇ ਕਿਹਾ ਕਿ ਉਸ ਦੀ ਨੰਨ੍ਹੀ ਧੀ ਉਸ ਨੂੰ ਇਹ ਚਿੱਠੀ ਲਿਖ ਕੇ ਕਾਫੀ ਜੋਰ ਦੇ ਰਹੀ ਹੈ ਕਿ ਉਹ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਕ ਪਹੁੰਚਾਵੇ। ਉਹਨਾਂ ਸੋਮਵਾਰ ਨੂੰ ਉਹ ਆਪਣੀ ਬੇਟੀ ਦਾ ਧਿਆਨ ਰੱਖਣ ਲਈ ਰਜਿਸਟਰਡ ਡਾਕ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜ ਦਿੱਤੀ ਹੈ। ਮਾਂ ਆਰਤੀ ਦੂਬੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਘਰ ‘ਚ ਹਰ ਕੋਈ ਜ਼ਰੂਰੀ ਵਸਤਾਂ ‘ਤੇ ਜੀਐੱਸਟੀ, ਵਸਤੂਆਂ ਦੀ ਕੀਮਤ ‘ਚ ਵਾਧੇ ਦੀ ਗੱਲ ਕਰ ਰਿਹਾ ਸੀ। ਬੇਟੀ ਉੱਥੇ ਮੌਜੂਦ ਸੀ ਅਤੇ ਸਭ ਕੁਝ ਸੁਣ ਰਹੀ ਸੀ। ਰਾਤ ਨੂੰ ਪਿਤਾ ਵਿਸ਼ਾਲ ਦੂਬੇ ਦੇ ਘਰ ਪਹੁੰਚ ਕੇ ਉਸ ਨੂੰ ਆਪਣੀ ਚਿੱਠੀ ਪੜ੍ਹ ਕੇ ਸੁਣਾਈ।

error: Content is protected !!