ਮੁੱਖ ਮੰਤਰੀ ਮਾਨ ਦੇ ਕਹਿਣ ‘ਤੇ ਕਿਸਾਨਾਂ ਨੇ ਮੁਲਤਵੀ ਕੀਤਾ ਧਰਨਾ; ਮੁੱਖ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਗੰਨੇ ਦੇ 294 ਕਰੋੜ ਰੁਪਏ ਦੇਣੇ ਪਰ ਫਗਵਾੜਾ ਮਿੱਲ ਵਾਲੇ ਪੈਸੇ ਲੈ ਕੇ ਭੱਜਗੇ ਇੰਗਲੈਂਡ…

ਮੁੱਖ ਮੰਤਰੀ ਮਾਨ ਦੇ ਕਹਿਣ ‘ਤੇ ਕਿਸਾਨਾਂ ਨੇ ਮੁਲਤਵੀ ਕੀਤਾ ਧਰਨਾ; ਮੁੱਖ ਮੰਤਰੀ ਨੇ ਕਿਹਾ ਕਿਸਾਨਾਂ ਨੂੰ ਗੰਨੇ ਦਾ 294 ਕਰੋੜ ਦੇਣੇ ਪਰ ਫਗਵਾੜਾ ਮਿੱਲ ਵਾਲੇ ਪੈਸੇ ਲੈ ਕੇ ਭੱਜਗੇ ਇੰਗਲੈਂਡ…

ਵੀਓਪੀ ਬਿਊਰੋ – ਪੰਜਾਬ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ਕਰ ਚੁੱਕੇ ਕਿਸਾਨ ਜੱਥੇਬੰਦੀਆਂ ਨੂੰ ਕੱਲ੍ਹ ਰਾਤ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਚ ਮੀਟਿੰਗ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀਆਂ ਮੰਗਾਂ ਹੱਲ ਕਰਨ ਦਾ ਵਾਅਦਾ ਕਰ ਕੇ ਕਿਸਾਨਾਂ ਦਾ ਧਰਨਾ ਮੁਲਤਵੀ ਕਰਵਾ ਦਿੱਤਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਜਲਦ ਤੋਂ ਜਲਦ ਕਰਨਗੇ। ਇਸ ਦੌਰਾਨ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਕਿਸਾਨਾਂ ਨੂੰ ਕਿਸੇ ਵੀ ਕੀਮਤ ਉੱਤੇ ਨਿਰਾਸ਼ ਰੋਣ ਨਹੀਂ ਦੇਣਗੇ। ਇਸ ਦੌਰਾਨ ਉਹਨਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਕਿ ਇਹ ਗੰਨੇ ਦੀ ਸਾਰੀ ਅਦਾਇਗੀ 7 ਸਤੰਬਰ ਤੱਕ ਕਰਨਗੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੰਨਾ ਕਿਸਾਨਾਂ ਦਾ ਪੰਜਾਬ ਸਰਕਾਰ ਵੱਲ 294.98 ਕਰੋੜ ਰੁਪਏ ਦਾ ਬਕਾਇਆ ਹੈ। ਇਸ ਦੌਰਾਨ ਅਸੀ ਕਿਸਾਨਾਂ ਨੂੰ 100 ਕਰੋੜ ਰੁਪਏ  ਦੀ ਅਦਾਇਗੀ ਕਰ ਦਿੱਤੀ ਹੈ। ਇਸ ਦੌਰਾਨ 15 ਅਗਸਤ ਤੋਂ ਪਹਿਲਾਂ-ਪਹਿਲਾਂ 100 ਕਰੋੜ ਰੁਪਏ ਵੀ ਅਦਾ ਕੀਤੇ ਜਾਣਗੇ। ਜਦ ਕਿ ਜੋ ਬਾਕੀ ਰਕਮ 94.98 ਕਰੋੜ ਰੁਪਏ ਰਹਿੰਦੀ ਹੈ ਉਹ ਵੀ  7 ਸਤੰਬਰ ਤੱਕ ਦੇ ਦਿੱਤੀ ਜਾਵੇਗੀ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਮਿੱਲਾਂ ਨੇ ਵੀ ਕਿਹਾ ਹੈ ਕਿ ਜੋ 150 ਕਰੋੜ ਦੇ ਬਕਾਏ ਖੜ੍ਹੇ ਹਨ। ਉਹ ਉਹਨਾਂ ਨੂੰ 7 ਸਤੰਬਰ ਤੋਂ ਪਹਿਲਾਂ ਬਕਾਇਆ ਅਦਾਇਗੀ ਕਰ ਦੇਣਗੇ।

ਇਸ ਦੇ ਨਾਲ ਹੀ ਉਹਨਾਂ ਨੇ ਫਗਵਾੜਾ ਗੰਨਾ ਮਿੱਲ ਸਬੰਧੀ ਕਿਹਾ ਕਿ ਫਗਵਾੜਾ ਮਿੱਲ ਵੱਲ 72 ਕਰੋੜ ਦਾ ਬਕਾਇਆ ਹੈ। ਉਸ ਵਿੱਚੋਂ ਉਹਨਾਂ ਦੀ ਕਰੀਬ 20 ਕਰੋੜ ਰੁਪਏ ਦੀ ਜ਼ਮੀਨ ਸਰਕਾਰ ਕੋਲ ਹੈ ਜੋ ਕਿ ਨਿਲਾਮ ਕਰਵਾ ਕੇ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਦੀ ਖੰਡ ਦਾ 8 ਕਰੋੜ ਦਾ ਸਟਾਕ ਬਚਿਆ ਹੈ। ਉਹ ਵੇਚ ਕੇ ਵੀ ਕਿਸਾਨਾਂ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਦੇ ਮਾਲਕ ਇੰਗਲੈਂਡ ਭੱਜ ਗਏ ਹਨ। ਇਸ ਦੇ ਲਈ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਦੀ ਜੇਕਰ ਭਾਰਤ ਵਿਚ ਕਿਤੇ ਵੀ ਪ੍ਰਾਪਰਟੀ ਹੈ ਤਾਂ ਉਹ ਲੱਭ ਕੇ ਨਿਲਾਮ ਕਰਵਾ ਕੇ ਕਿਸਾਨਾਂ ਦੇ ਪੈਸੇ ਦਿੱਤੇ ਜਾਣਗੇ।
ਇਸ ਦੌਰਾਨ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ 7 ਸਤੰਬਰ ਨੂੰ ਮੁੜ ਮੀਟਿੰਗ ਕਰਨ ਦੀ ਹਾਮੀ ਭਰੀ ਹੈ। ਉਦੋਂ ਤੱਕ ਗੰਨੇ ਦੇ ਸਾਰੇ ਬਕਾਏ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਜਾਣਗੇ। ਫਗਵਾੜਾ ਮਿੱਲ ਦੇ ਮਾਮਲੇ ਵਿੱਚ ਸਰਕਾਰ ਨੇ ਸਹਿਮਤੀ ਦਿੱਤੀ ਕਿ ਅਸੀਂ 7 ਸਤੰਬਰ ਤੋਂ ਪਹਿਲਾਂ 28 ਕਰੋੜ ਦੇ ਦੇਵਾਂਗੇ। 44 ਕਰੋੜ ਦੀ ਜਾਇਦਾਦ ਕੁਰਕ ਕਰੇਗੀ। ਸਰਕਾਰ ਨੇ ਵੀ 5 ਨਵੰਬਰ ਤੱਕ ਮਿੱਲ ਚਲਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਧਰਨਾ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
error: Content is protected !!