ਸਰਪੰਚਣੀ ਦੇ ਮੁੰਡੇ ਨੇ ਥਾਰ ਥੱਲੇ ਦੇ ਕੇ ਮਾਰਿਆ ਘਰ ਦਾ ਇਕਲੌਤਾ ਕਮਾਉਣ ਵਾਲਾ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੇ ਪਿੰਡ ਬਲੋਕੇ ਦੀ ਸਰਪੰਚ ਦੇ ਮੁੰਡੇ ਨੇ ਤੇਜ਼ ਰਫ਼ਤਾਰ ਨਾਲ ਥਾਰ ਚਲਾਉਂਦੇ ਹੋਏ ਇੱਕ ਸ਼ਖਸ ਨੂੰ ਦਰੜ ਦਿੱਤਾ। ਮਰਨ ਵਾਲੇ ਦੀ ਉਮਰ ਕਰੀਬ 55 ਸਾਲ ਸੀ। ਥਾਰ ਗੱਡੀ ਜਗਤਾਰ ਸਿੰਘ ਨੂੰ ਆਪਣੇ ਨਾਲ 100 ਫੁੱਟ ਦੂਰ ਤੱਕ ਸੜਕ ‘ਤੇ ਘੜੀਸਦੀ ਲੈ ਗਈ। ਹਾਦਸਾ ਇਹਨਾਂ ਭਿਆਨਕ ਸੀ ਕਿ ਮ੍ਰਿਤਕ ਦੇ ਸਰੀਰ ਦਾ ਹਿੱਸਾ ਵੀ ਅਲੱਗ ਹੋ ਗਿਆ।
ਇਸ ਮੌਕੇ ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਅਤੇ ਮ੍ਰਿਤਕ ਦੇ ਪੁੱਤਰ ਸ਼ਮਸ਼ੇਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਬੱਸ ਡਰਾਈਵਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸ ਦਾ ਪੁੱਤ ਵੀ ਅੰਗਹੀਣ ਹੈ ਅਤੇ ਉਹਦੇ ਦੋ ਛੋਟੀਆਂ ਧੀਆਂ ਹਨ,ਮ੍ਰਿਤਕ ਆਪਣੀ ਪਤਨੀ,ਪਿਤਾ ਆਪਣੇ ਪੁੱਤ ਸਮੇਤ 6 ਪਰਿਵਾਰਕ ਮੈਂਬਰਾਂ ਦਾ ਇਕਲੋਤਾ ਕਮਾਊ ਸੀ।
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਕਮਾਊ ਸੀ। ਪਰਿਵਾਰ ਉੱਪਰ 2 ਲੱਖ ਰੁਪਏ ਦੇ ਕਰੀਬ ਕਰਜ਼ਾ ਵੀ ਹੈ, ਉਥੇ ਮ੍ਰਿਤਕ ਦਾ ਪੁੱਤ ਅੰਗਹੀਣ ਹੋਣ ਦੇ ਨਾਲ-ਨਾਲ ਗਰੀਬ ਪਰਿਵਾਰ ਦਾ ਕੌਣ ਪਾਲਣ ਪੋਸ਼ਣ ਕਰੇਗਾ। ਉਹਨਾਂ ਇਨਸਾਫ ਦੀ ਗੁਹਾਰ ਲਾਉਂਦੇ ਕਿਹਾ ਕਿ ਜਲਦ ਪੁਲਿਸ ਪ੍ਰਸ਼ਾਸਨ ਥਾਰ ਚਾਲਕ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਵਾਏ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


