Wednesday, September 23, 2026
spot_img
HomeLatest Newsਅਮਿਤ ਦੁਰੇਜਾ ਅਤੇ ਚੰਦਨ ਰਖੀਜਾ ਨੇ ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਦਾ ਕੀਤਾ...

ਅਮਿਤ ਦੁਰੇਜਾ ਅਤੇ ਚੰਦਨ ਰਖੀਜਾ ਨੇ ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਦਾ ਕੀਤਾ ਨਿੱਘਾ ਸਵਾਗਤ, ਸੰਗਠਨ ਮਜ਼ਬੂਤ ਕਰਨ ਦਾ ਲਿਆ ਸੰਕਲਪ

ਜਲੰਧਰ (ਵੀਓਪੀ ਬਿਊਰੋ) ਅਮਿਤ ਦੁਰੇਜਾ ਅਤੇ ਚੰਦਨ ਰਖੀਜਾ ਨੇ ਆਪਣੇ ਸਾਥੀਆਂ ਸਮੇਤ ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਅਸ਼ੋਕ ਸਰੀਨ ਹਿੱਕੀ (ਜਲੰਧਰ ਸ਼ਹਿਰੀ) ਅਤੇ ਜਗਬੀਰ ਸਿੰਘ ਬਰਾੜ (ਜਲੰਧਰ ਦਿਹਾਤੀ ਦੱਖਣੀ) ਦਾ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਸੀਨੀਅਰ ਭਾਜਪਾ ਆਗੂ ਮੁਨੀਸ਼ ਨੱਡਾ, ਜੇ.ਪੀ. ਪਾਂਡੇ, ਸਚਿਨ ਸ਼ਰਮਾ, ਸੰਦੀਪ ਗੁਪਤਾ, ਗਗਨ ਬੇਦੀ, ਐਸਟ੍ਰੋ ਤਰੁਣਾ, ਸਮੀਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸ਼ੁਭਚਿੰਤਕ ਹਾਜ਼ਰ ਰਹੇ।

ਸਮਾਗਮ ਦੌਰਾਨ ਦੋਵਾਂ ਜ਼ਿਲ੍ਹਾ ਪ੍ਰਧਾਨਾਂ ਨੂੰ ਹਾਰ, ਮਾਤਾ ਰਾਣੀ ਦੀ ਚੁੰਨੀ, ਯਾਦਗਾਰੀ ਚਿੰਨ੍ਹ ਅਤੇ ਮਠਿਆਈਆਂ ਭੇਟ ਕਰਕੇ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਵਧਾਈ ਦਿੱਤੀ ਗਈ। ਸਮਾਗਮ ਦੌਰਾਨ ਵਰਕਰਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਾਰਿਆਂ ਨੇ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ।

ਵਰਕਰਾਂ ਨੇ ਵਿਸ਼ਵਾਸ ਜਤਾਇਆ ਕਿ ਅਸ਼ੋਕ ਸਰੀਨ ਹਿੱਕੀ ਅਤੇ ਜਗਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਸੰਗਠਨ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਭਲਾਈ ਯੋਜਨਾਵਾਂ ਨੂੰ ਬੂਥ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾਵੇਗਾ।

ਇਸ ਮੌਕੇ ਦੋਵਾਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੇ ਪਾਰਟੀ ਹਾਈਕਮਾਂਡ, ਸੀਨੀਅਰ ਆਗੂਆਂ, ਵਰਕਰਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਿੱਚ ਪ੍ਰਗਟਾਏ ਭਰੋਸੇ ‘ਤੇ ਖਰਾ ਉਤਰਣ ਲਈ ਪੂਰੀ ਇਮਾਨਦਾਰੀ, ਸਮਰਪਣ ਅਤੇ ਵਫ਼ਾਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਕਰਨਾ, ਵਰਕਰਾਂ ਦਾ ਸਤਿਕਾਰ ਕਰਨਾ ਅਤੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ।

ਪ੍ਰੋਗਰਾਮ ਦਾ ਸਮਾਪਨ ਮਠਿਆਈਆਂ ਵੰਡ ਕੇ ਅਤੇ ਭਾਜਪਾ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਸਾਂਝੇ ਸੰਕਲਪ ਨਾਲ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments