HomeLatest News“Punjab ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ... Latest Newsਪੰਜਾਬ “Punjab ਨੇ ਹਰ ਕੰਮ ਦਾ ਠੇਕਾ ਥੋੜ੍ਹੀ ਲਿਆ ਹੈ…”, CJP ਦੇ ਧਰਨੇ ‘ਤੇ Babbu Maan ਦਾ ਬਿਆਨ, ਬੋਲੇ- ਹੁਣ ਸਾਨੂੰ ਦਿਮਾਗ ਵਰਤਣਾ ਪਵੇਗਾ By admin July 20, 2026 0 18 Share FacebookTwitterWhatsAppTelegram Babbu Maan ਨੇ ਕਿਹਾ ਕਿ ਪੰਜਾਬ ਕੋਲ ਦਿਮਾਗ ਵੀ ਹੈ ਤੇ ਹੁਣ ਅਸੀਂ ਉਹ ਵਰਤਾਂਗੇ। ਪੰਜਾਬੀ ਗਾਇਕ ਬੱਬੂ ਮਾਨ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਧਰਨਾ ਪ੍ਰਦਰਸ਼ਨ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਹਰ ਇੱਕ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੁਣ ਦਿਮਾਗ ਨਾਲ ਕੰਮ ਲੈਣ ਤੇ ਰਾਜਨੀਤਿਕ ਆਗੂਆਂ ਵਾਂਗ ਫੈਸਲੇ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇੱਕ ਪੌਡਕਾਸਟ ਦੌਰਾਨ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਦੇ ਬਿਆਨ ਦੀ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਬੱਬੂ ਮਾਨ ਨੂੰ ਸਵਾਲ ਕੀਤਾ ਗਿਆ ਕਿ ਕੀ ਪੰਜਾਬ ਪ੍ਰੋਗ੍ਰੈਸਿਵ ਪ੍ਰੋਟੈਸਟ (ਪ੍ਰਗਤੀਸ਼ੀਲ ਵਿਰੋਧ) ‘ਚ ਤੁਹਾਨੂੰ ਪਿੱਛੇ ਲੱਗਦਾ ਹੈ? ਜਿਵੇਂ ਕਿ ਪਹਿਲਾਂ ਕਿਸਾਨੀ ਅੰਦੋਲਨ ਹੋ ਚੁੱਕਾ ਹੈ। ਬੱਬੂ ਮਾਨ ਨੇ ਟਿੱਪਣੀ ਕੀਤੀ ਕਿ ਜੋ ਕਾਕਰੋਚ ਜਨਤਾ ਪਾਰਟੀ ਦਾ ਸੰਸਥਾਪਕ ਅਭਿਜੀਤ ਦੀਪਕੇ ਹੈ, ਉਹ ਕਿਸਾਨੀ ਅੰਦੋਲਨ ‘ਚ ਆਇਆ ਸੀ? ਤੇ ਫਿਰ ਅਸੀਂ ਕਿਉਂ ਜਾਈਏ। “ਪੰਜਾਬ ਨੇ ਠੇਕਾ ਥੋੜ੍ਹੀ ਲਿਆ ਹੈ” ਬੱਬੂ ਮਾਨ ਨੂੰ ਕਿਹਾ ਗਿਆ ਕਿ ਜਿਵੇਂ ਨੀਟ ਯੂਜੀ ‘ਚ ਪੰਜਾਬ ਦੇ ਮੁੰਡੇ ਨੇ ਹੀ ਟੋਪ ਕੀਤਾ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਮੁੰਡੇ ਇੱਥੇ (ਵਿਦੇਸ਼ਾਂ) ‘ਚ ਆ ਚੁੱਕੇ ਹਨ ਤੇ ਜੇਕਰ ਉਹ ਇੱਥੇ ਆ ਗਏ ਹਨ ਤਾਂ ਫਿਰ ਅਸੀਂ ਕਿਸ ਲਈ ਲੜਾਈ ਕਰੀ ਜਾਣੀ ਹੈ। ਬੱਬੂ ਨੇ ਕਿਹਾ ਕਿ ਨਾਲੇ ਸਾਰੇ ਕੰਮਾਂ ਦਾ ਠੇਕਾ ਪੰਜਾਬ ਨੇ ਲਿਆ ਹੈ? ਪਹਿਲਾਂ ਪੰਜਾਬ ਨੇ ਅੰਗਰੇਜ਼ਾਂ ਨਾਲ ਲੜ ਕੇ 47 ਭੋਗਿਆ। ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਸਾਬ੍ਹ ਲੱਗੇ ਰਹੇ। ਫਿਰ 84 ਗੱਲ ‘ਚ ਪੈ ਗਈ ਤੇ ਉਸ ਤੋਂ ਬਾਅਦ ਹਜ਼ਾਰਾਂ ਨੌਜਵਾਨ ਉਸ ਸਿਸਟਮ ਨਾਲ ਭਿੜੇ ਤੇ ਅਸੀਂ ਵੀ ਆਪਣੇ ਪੱਧਰ ‘ਤੇ ਵੀ ਸਿਸਟਮ ਖਿਲਾਫ਼ ਲੜਦੇ ਰਹੇ। ਹੁਣ ਪੰਜਾਬ ਨੇ ਠੇਕਾ ਥੋੜ੍ਹੀ ਲਿਆ ਹੈ। “ਸਿਆਸੀ ਲੋਕਾਂ ਵਾਂਗ ਸਾਨੂੰ ਵੀ ਦਿਮਾਗ ਵਰਤਣਾ ਪਵੇਗਾ” ਬੱਬੂ ਮਾਨ ਨੇ ਕਿਹਾ ਕਿ ਪੰਜਾਬ ਕੋਲ ਦਿਮਾਗ ਵੀ ਹੈ ਤੇ ਹੁਣ ਅਸੀਂ ਉਹ ਵਰਤਾਂਗੇ। ਜਿਵੇਂ ਬਾਕੀ ਸਿਆਸੀ ਲੋਕ ਦਿਮਾਗ ਵਰਤਦੇ ਹਨ, ਉਸੇ ਤਰੀਕੇ ਨਾਲ ਸਾਨੂੰ ਵੀ ਦਿਮਾਗ ਵਰਤਣਾ ਪਵੇਗਾ। ਅਸੀਂ ਹਰ ਗੱਲ ‘ਤੇ ਕਿਉਂ ਡਾਂਗ ਫੜ ਕੇ ਖੜ੍ਹੇ ਹੋ ਜਾਈਏ। Share FacebookTwitterWhatsAppTelegram Previous articleਅਮਿਤ ਦੁਰੇਜਾ ਅਤੇ ਚੰਦਨ ਰਖੀਜਾ ਨੇ ਨਵ-ਨਿਯੁਕਤ ਭਾਜਪਾ ਜ਼ਿਲ੍ਹਾ ਪ੍ਰਧਾਨਾਂ ਦਾ ਕੀਤਾ ਨਿੱਘਾ ਸਵਾਗਤ, ਸੰਗਠਨ ਮਜ਼ਬੂਤ ਕਰਨ ਦਾ ਲਿਆ ਸੰਕਲਪNext articlePunjab ‘ਚ ਅੱਜ ਬਾਰਿਸ਼ ਦਾ ਆਰੇਂਜ ਤੇ ਯੈਲੋ ਅਲਰਟ, ਜਾਣੋ ਆਉਣ ਵਾਲੇ 3 ਦਿਨਾਂ ਦਾ ਮੌਸਮ adminhttps://voiceofpunjabtv.com/ RELATED ARTICLES Latest News ਪ੍ਰੇਮ ਸਬੰਧਾਂ ਦੇ ਚਲਦਿਆਂ ਮਾਂ ’ਤੇ 3 ਮਾਸੂਮ ਬੱਚਿਆਂ ਨੂੰ ਜ਼+ਹਿਰ ਦੇਣ ਦਾ ਦੋਸ਼ September 22, 2026 Latest News ਬ੍ਰਹਮਪੁਰਾ ‘ਆਪ’ ਵਿੱਚ ਸ਼ਾਮਲ, ਖਡੂਰ ਸਾਹਿਬ ਦੀ ਸਿਆਸਤ ’ਚ ਨਵਾਂ ਸਿਆਸੀ ਸਮੀਕਰਨ September 22, 2026 Latest News ਬੀਐਸਐਨਐਲ ਦੀ ਐਡਵਾਈਜਰੀ ਕਮੇਟੀ ਦਾ ਮੈਂਬਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੂੰ ਕੀਤਾ ਨਿਯੁਕਤ ਐਮਪੀ ਔਜਲਾ ਦਾ ਕੀਤਾ ਧੰਨਵਾਦ September 22, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਪ੍ਰੇਮ ਸਬੰਧਾਂ ਦੇ ਚਲਦਿਆਂ ਮਾਂ ’ਤੇ 3 ਮਾਸੂਮ ਬੱਚਿਆਂ ਨੂੰ ਜ਼+ਹਿਰ ਦੇਣ ਦਾ ਦੋਸ਼ September 22, 2026 ਬ੍ਰਹਮਪੁਰਾ ‘ਆਪ’ ਵਿੱਚ ਸ਼ਾਮਲ, ਖਡੂਰ ਸਾਹਿਬ ਦੀ ਸਿਆਸਤ ’ਚ ਨਵਾਂ ਸਿਆਸੀ ਸਮੀਕਰਨ September 22, 2026 ਬੀਐਸਐਨਐਲ ਦੀ ਐਡਵਾਈਜਰੀ ਕਮੇਟੀ ਦਾ ਮੈਂਬਰ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਨੂੰ ਕੀਤਾ ਨਿਯੁਕਤ ਐਮਪੀ ਔਜਲਾ ਦਾ ਕੀਤਾ ਧੰਨਵਾਦ September 22, 2026 ਰੈਲੀ ਦੀਆਂ ਤਿਆਰੀਆਂ ਮੁਕੰਮਲ :-ਪ੍ਰਧਾਨ ਰਾਜਾ ਲਦੇਹ September 22, 2026 Load more Recent Comments