ਕਮਲ ਭਾਬੀ ਦੇ ਕੇਸ ‘ਚ ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਜੇਲ੍ਹ ਭੇਜਿਆ

ਕਮਲ ਭਾਬੀ ਦੇ ਕੇਸ ‘ਚ ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਜੇਲ੍ਹ ਭੇਜਿਆ

ਬਠਿੰਡਾ (ਵੀਓਪੀ ਬਿਊਰੋ) ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕਤਲ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ‘ਭਾਬੀ’ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰੀ ਹੋਈ ਹੈ।

ਅਦਾਲਤ ਨੇ ਮਹਿਰੋਂ ਨੂੰ 14 ਦਿਨ ਦੇ ਜ਼ੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੂੰ ਪਹਿਲਾਂ ਉਸ ਦਾ ਪੰਜ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ। ਪੁਲਿਸ ਸੂਤਰਾਂ ਅਨੁਸਾਰ ਮੁੱਢਲੀ ਪੁਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਕਤਲ ਵਿਚ ਮਹਿਰੋਂ ਸਮੇਤ ਪੰਜ ਜਣੇ ਸ਼ਾਮਲ ਸਨ।

ਡੀਐੱਸਪੀ ਸਰਬਜੀਤ ਸਿੰਘ ਅਨੁਸਾਰ ਇਸ ਮੁਲਜ਼ਮ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਸ ਨੂੰ ਸ਼ਾਰਜਾਹ ਪੁਲਿਸ ਵੱਲੋਂ ਭਾਰਤ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜ ਦਿਨ ਦੇ ਪੁਲਿਸ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਕਤਲ ਦੇ ਮਾਮਲੇ ’ਚ ਕਾਫ਼ੀ ਅਹਿਮ ਜਾਣਕਾਰੀ ਮਿਲੀ ਹੈ, ਜਿਸ ਦੇ ਅਧਾਰ ’ਤੇ ਤਫ਼ਤੀਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਉਸਨੂੰ ਯੂਏਈ ਵਿੱਚੋ ਡਿਪੋਟ ਕੀਤਾ ਸੀ ਅਤੇ ਹਵਾਈ ਅੱਡੇ ਤੋਂ ਬਠਿੰਡਾ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ।

error: Content is protected !!