Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
April
16
ਜ਼ਮੀਨ ਲਈ ਛੋਟੇ ਭਰਾ ਨੇ ਵੱਡੇ ਭਰਾ ਨੂੰ ਦਿੱਤਾ ਟਰੈਕਟਰ ਦੇ ਹੇਠਾਂ, ਮੌ+ਤ
Barnala
Crime
Latest News
National
Punjab
ਜ਼ਮੀਨ ਲਈ ਛੋਟੇ ਭਰਾ ਨੇ ਵੱਡੇ ਭਰਾ ਨੂੰ ਦਿੱਤਾ ਟਰੈਕਟਰ ਦੇ ਹੇਠਾਂ, ਮੌ+ਤ
April 16, 2026
VOP TV
ਜ਼ਮੀਨ ਲਈ ਛੋਟੇ ਭਰਾ ਨੇ ਵੱਡੇ ਭਰਾ ਨੂੰ ਦਿੱਤਾ ਟਰੈਕਟਰ ਦੇ ਹੇਠਾਂ, ਮੌ+ਤ
ਵੀਓਪੀ ਬਿਊਰੋ – ਬਰਨਾਲਾ ਦੇ ਪਿੰਡ ਬਡਬਰ ਵਿੱਚ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਕਾਰਨ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਗੁੱਸੇ ਵਿੱਚ ਆ ਕੇ ਆਪਣੇ ਭਰਾ ਨੂੰ ਟਰੈਕਟਰ ਨਾਲ ਕੁਚਲ ਕੇ ਮਾਰ ਦਿੱਤਾ।
ਦੋਵੇਂ ਭਰਾ ਜ਼ਮੀਨ ਦੇ ਇੱਕ ਟੁਕੜੇ ਅਤੇ ਇੱਕ ਸਾਂਝੇ ਖੇਤ ਵਿੱਚ ਇੱਕ ਦਰੱਖਤ ਨੂੰ ਲੈ ਕੇ ਬਹਿਸ ਕਰ ਰਹੇ ਸਨ, ਅਤੇ ਪੰਚਾਇਤ ਅਤੇ ਪੁਲਿਸ ਨੇ ਉਨ੍ਹਾਂ ਨੂੰ ਕੱਲ੍ਹ ਦੀ ਸਮਾਂ ਸੀਮਾ ਦਿੱਤੀ ਸੀ ਪਰ ਮੁਲਜ਼ਮ ਦੇ ਸਿਰ ‘ਤੇ ਤਾਂ ਜਿਵੇਂ ਭੂਤ ਸਵਾਰ ਸੀ, ਉਸ ਨੇ ਤਾਂ ਆਪਣੇ ਭਰਾ ਨੂੰ ਜਾਨੋਂ ਮਾਰ ਦਿੱਤਾ।
ਇਸ ਦੌਰਾਨ ਮਨਜਿੰਦਰ ਸਿੰਘ ਉਰਫ਼ ਗੋਗਾ ਆਪਣੇ ਨੌਕਰ ਨਾਲ ਮੋਟਰਸਾਈਕਲ ‘ਤੇ ਘਰੋਂ ਨਿਕਲਿਆ, ਤਾਂ ਛੋਟਾ ਭਰਾ ਸੁਖਵਿੰਦਰ ਸਿੰਘ ਆਪਣੇ ਟਰੈਕਟਰ ਨਾਲ ਉਸਦਾ ਪਿੱਛਾ ਕਰਦਾ ਹੋਇਆ ਆ ਗਿਆ ਅਤੇ ਉਸ ਦੇ ਮੋਟਰਸਾਇਕਲ ਨੂੰ ਜ਼ੋਰ ਨਾਲ ਟੱਕਰ ਮਾਰ ਕੇ ਜਾਨੋਂ ਹੀ ਮਾਰ ਦਿੱਤਾ।
ਪੁਲਿਸ ਨੇ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Post navigation
ਕਮਲ ਭਾਬੀ ਦੇ ਕੇਸ ‘ਚ ਅਦਾਲਤ ਨੇ ਅੰਮ੍ਰਿਤਪਾਲ ਮਹਿਰੋਂ ਨੂੰ ਜੇਲ੍ਹ ਭੇਜਿਆ
ਪੰ. ਧੀਰੇਂਦਰ ਸ਼ਾਸਤਰੀ ਨੂੰ ਸਰਕਾਰ ਨੇ ਵਿਦੇਸ਼ਾਂ ਤੋਂ ਫੰਡ ਲੈਣ ਦੀ ਦਿੱਤੀ ਪਰਮਿਸ਼ਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us