ਨਾਮਧਾਰੀ ਸੰਪ੍ਰਦਾ ਦਾ ਬਾਬਾ ਠਾਕੁਰ ਦਲੀਪ ਸਿੰਘ ਭਗੌੜਾ ਕਰਾਰ

ਨਾਮਧਾਰੀ ਸੰਪ੍ਰਦਾ ਦਾ ਬਾਬਾ ਠਾਕੁਰ ਦਲੀਪ ਸਿੰਘ ਭਗੌੜਾ ਕਰਾਰ

ਵੀਓਪੀ ਬਿਊਰੋ- ਨਾਮਧਾਰੀ ਸੰਪ੍ਰਦਾ ਦੀ ਮਾਤਾ ਚੰਦ ਕੌਰ ਦੀ ਹੱਤਿਆ ਦੇ ਮਾਮਲੇ ‘ਚ ਸੀ. ਬੀ. ਆਈ. ਵੱਲੋਂ ਨਾਮਜ਼ਦ ਕੀਤੇ ਗਏ ਠਾਕੁਰ ਦਲੀਪ ਸਿੰਘ ਨੂੰ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵੱਲੋਂ ਪੇਸ਼ ਨਾ ਹੋਣ ‘ਤੇ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।

ਅਦਾਲਤ ਵੱਲੋਂ ਉਸ ਨੂੰ ਪਹਿਲਾਂ 8 ਅਪ੍ਰੈਲ ਅਤੇ ਮੁੜ 15 ਅਪ੍ਰੈਲ ਤੱਕ ਅਦਾਲਤ ‘ਚ ਪੇਸ਼ ਹੋਣ ਦਾ ਆਖ਼ਰੀ ਮੌਕਾ ਦਿੱਤਾ ਗਿਆ ਸੀ । ਸੀ. ਬੀ. ਆਈ. ਵੱਲੋਂ ਇਸ ਸਬੰਧੀ ਪਬਲਿਕ ਨੋਟਿਸ ਵੀ ਕੱਢਵਾਇਆ ਗਿਆ ਸੀ।


ਅਦਾਲਤ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਰਿਕਾਰਡ ਦੀ ਘੋਖ ਕਰਨ ਤੋਂ ਪਤਾ ਲੱਗਦਾ ਹੈ ਕਿ 4 ਦਸੰਬਰ 2015 ਨੂੰ ਇਕ ਕਾਰ ‘ਚ ਹੋਏ ਬੰਬ ਧਮਾਕੇ ਸਬੰਧੀ ਤੁਰੰਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਮੁਲਜ਼ਮ ਨੰਬਰ 7 ਠਾਕੁਰ ਦਲੀਪ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਉਹ ਕਥਿਤ ਤੌਰ ‘ਤੇ ਵਿਦੇਸ਼ ਭੱਜ ਗਿਆ ਸੀ। 13 ਮਈ 2021 ਨੂੰ ਉਸ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ, ਜੋ ਕਿ ਭਾਰਤ ‘ਚ ਉਸ ਦੀ ਗੈਰ-ਮੌਜੂਦਗੀ ਕਾਰਨ ਲਾਗੂ ਨਹੀਂ ਹੋ ਸਕੇ।

error: Content is protected !!