ਵਿਆਹ ਤੋਂ ਤੀਜੇ ਦਿਨ ਹੀ ਰਿਸੈਪਸ਼ਨ ਛੱਡ ਪ੍ਰੇਮੀ ਨਾਲ ਫਰਾਰ ਹੋਈ ਵਹੁਟੀ

ਵਿਆਹ ਤੋਂ ਤੀਜੇ ਦਿਨ ਹੀ ਰਿਸੈਪਸ਼ਨ ਛੱਡ ਪ੍ਰੇਮੀ ਨਾਲ ਫਰਾਰ ਹੋਈ ਵਹੁਟੀ

ਓਡੀਸ਼ਾ (ਵੀਓਪੀ ਬਿਊਰੋ) ਓਡੀਸ਼ਾ ਤੋਂ ਇੱਕ ਅਜੀਬੋ ਗਰੀਬ ਤੇ ਇੱਕ ਮੁੰਡੇ ਲਈ ਸਾਰੀ ਉਮਰ ਦੇ ਸਦਮੇ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ ਨਵੀਂ ਵਿਆਹ ਕੇ ਲਿਆਂਦੀ ਵਹੁਟੀ ਵਿਆਹ ਤੋਂ ਤੀਜੇ ਦਿਨ ਹੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਫਿਲਹਲ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਕੇ ਫਰਾਰ ਲਾੜੀ ਤੇ ਉਸ ਦੇ ਪ੍ਰੇਮੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪਿਪੀਲੀ ਥਾਣਾ ਖੇਤਰ ਦੇ ਇੱਕ ਨੌਜਵਾਨ ਦਾ ਵਿਆਹ 15 ਤਾਰੀਖ਼ ਨੂੰ ਨੀਮਾਪੜਾ ਇਲਾਕੇ ਦੀ ਇੱਕ 26 ਸਾਲਾ ਮੁਟਿਆਰ ਨਾਲ ਹੋਇਆ ਸੀ। ਇਸ ਦੌਰਾਨ ਉਸ ਨੇ ਫੋਨ ‘ਤੇ ਪ੍ਰੇਮੀ ਨਾਲ ਸੰਪਰਕ ਕੀਤਾ ਅਤੇ ਨਵੇਂ ਸਿਰੇ ਤੋਂ ਘਰ ਵਸਾਉਣ ਦੀ ਯੋਜਨਾ ਬਣਾ ਲਈ।

ਸ਼ੁੱਕਰਵਾਰ ਨੂੰ ਵਿਆਹ ਦੀ ਖੁਸ਼ੀ ਵਿੱਚ ਰਿਸੈਪਸ਼ਨ ਦਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਸ਼ੁੱਕਰਵਾਰ ਸਵੇਰੇ 3 ਵਜੇ ਲਾੜੀ ਘਰ ਵਿੱਚ ਰੱਖੇ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਚੁਪਕੇ ਨਾਲ ਨਿਕਲ ਗਈ।

error: Content is protected !!