Wednesday, September 23, 2026
spot_img
HomeLatest Newsਅੰਮ੍ਰਿਤਸਰ ਦੇ ਸਾਬਕਾ ਵਿਧਾਇਕ ਦਾ ਮੋਬਾਈਲ ਹੋਇਆ ਚੋਰੀ

ਅੰਮ੍ਰਿਤਸਰ ਦੇ ਸਾਬਕਾ ਵਿਧਾਇਕ ਦਾ ਮੋਬਾਈਲ ਹੋਇਆ ਚੋਰੀ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਹਲਕਾ ਜੰਡਿਆਲਾ ਗੁਰੂ ਵਿੱਚ ਚੋਰੀਆਂ ਕਰਨ ਦਾ ਸਿਲਸਿਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਅੱਜ ਸਵੇਰੇ ਤੜਕਸਾਰ ਮਸ਼ਹੂਰ ਬਲਦੇਵ ਹਲਵਾਈ ਦੀ ਦੁਕਾਨ ਤੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਅਤੇ ਕੁਝ ਸਮਾਂ ਬੀਤਣ ਤੋਂ ਬਾਅਦ ਦੇਰ ਸ਼ਾਮ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਮੋਬਾਈਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਡੈਨੀ ਬੰਡਾਲਾ ਨੇ ਦੱਸਿਆ ਕਿ ਅੱਜ ਉਹ ਪਿੰਡ ਭੰਗਵਾਂ ਵਿਖੇ ਬਾਬਾ ਜਵੰਦ ਸਿੰਘ ਜੀ ਦੇ ਮੇਲੇ ਤੇ ਆਪਣੇ ਸਾਥੀ ਗੁਰਪ੍ਰੀਤ ਸਿੰਘ ਅਤੇ ਹੋਰ ਕਾਂਗਰਸੀ ਵਰਕਰਾਂ ਨਾਲ ਗਏ ਸੀ । ਮੇਲੇ ਉਪਰੰਤ ਜਦੋਂ ਉਹ ਵਾਪਸ ਆਉਣ ਲੱਗੇ ਤਾਂ ਕਿਸੇ ਜਰੂਰੀ ਕੰਮ ਲਈ ਉਹਨਾਂ ਨੇ ਫੋਨ ਕਰਨਾ ਚਾਹਿਆ ਤਾਂ ਜੇਬ ਵਿੱਚ ਉਹਨਾਂ ਦਾ ਫੋਨ ਨਹੀਂ ਸੀ । ਉਨਾਂ ਨੇ ਕਿਹਾ ਕਿ ਮੈਨੂੰ ਪੂਰਾ ਸ਼ੱਕ ਹੈ ਕਿ ਭੀੜ ਦੇ ਵਿੱਚ ਕਿਸੇ ਨੇ ਉਹਨਾਂ ਦਾ ਆਈ ਫੋਨ 17 ਪਰੋ ਜਿਸ ਵਿਚ 8195910007 ਨੰਬਰ ਚਲਦਾ ਸੀ ਕਿਸੇ ਨੇ ਚੋਰੀ ਕਰ ਲਿਆ ਹੈ । ਜਿਸ ਸਬੰਧੀ ਥਾਣਾ ਜੰਡਿਆਲਾ ਗੁਰੂ ਦਰਖਾਸਤ ਦਿੱਤੀ ਗਈ ਹੈ ।

ਇਸ ਸਬੰਧੀ ਥਾਣਾ ਜੰਡਿਆਲਾ ਦੇ ਐੱਸ ਐਚ ਉ ਹਰਪਾਲ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਅਧਾਰ ਤੇ ਧਾਰਾ 303 BNS ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਪੁਲਿਸ ਦੀ ਤਕਨੀਕੀ ਮਾਹਿਰਾਂ ਦੀ ਟੀਮ ਵਲੋ ਦੋਸੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ । ਇਸ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਲਕੇ ਵਿੱਚ ਸ਼ਰੇਆਮ ਚੋਰੀਆਂ, ਲੁੱਟਾਂ ਖੋਹਾਂ, ਕਤਲੇਆਮ, ਫ਼ਿਰੌਤੀਆਂ ਨਸ਼ੇ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਮੌਜੂਦਾ ਸਰਕਾਰ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।

ਉਨਾਂ ਕਿਹਾ ਕਿ ਜਨਤਾ ਦੀ ਆਵਾਜ਼ ਉਠਾਉਣ ਵਾਲੇ ਨੁਮਾਇੰਦੇ ਦਾ ਹੀ ਇਹ ਹਾਲ ਹੈ ਤਾਂ ਆਮ ਜਨਤਾ ਦਾ ਤੁਸੀ ਆਪ ਹੀ ਹਾਲ ਲਗਾ ਲਓ ਕਿ ਕੀ ਹਾਲ ਹੋਵੇਗਾ । ਸ਼ਹਿਰ ਵਿੱਚ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਗਰ ਅਜਿਹੇ ਨਾਮਵਰ ਵਿਅਕਤੀ ਦਾ ਮੋਬਾਇਲ ਚੋਰੀ ਹੋ ਸਕਦਾ ਹੈ ਤਾਂ ਸਾਡਾ ਕੀ ਹਾਲ ਹੋਵੇਗਾ ?

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments