ਪੰਜਾਬ ‘ਚ ਰਾਜ਼ੀਨਾਮਾ ਕਰਵਾਉਣ ਗਏ ਨੌਜਵਾਨ ਦਾ ਗੋ+ਲੀਆਂ ਮਾਰ ਕੀਤਾ ਕ+ਤ+ਲ
ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਅੰਮ੍ਰਿਤਸਰ ਦੇ ਡਰੰਮਾਂ ਵਾਲੇ ਬਜ਼ਾਰ ਗੁਰਨਾਮ ਨਗਰ ਵਿੱਚ ਵਾਪਰੀ ਹੈ।
ਜਾਣਕਾਰੀ ਮੁਤਾਬਕ ਸਾਬੂ ਨਾਂਅ ਦਾ ਨੌਜਵਾਨ ਕਿਸੇ ਦੇ ਝਗੜੇ ਵਿੱਚ ਰਾਜ਼ੀਨਾਮਾ ਕਰਵਾਉਣ ਗਿਆ ਸੀ।
ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਭਰਾ ਸਾਬੂ ਨੂੰ ਕੁਝ ਸਾਥੀ ਘਰੋਂ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਲੈ ਕੇ ਗਏ ਸਨ ਪਰ ਅੱਗੇ ਕੁਝ ਨੌਜਵਾਨਾਂ ਵਲੋ ਤਾਬੜਤੋੜ ਗੋਲੀਆਂ ਚਲਾ ਕੇ ਸਾਬੂ ਦਾ ਕਤਲ ਕਰ ਦਿਤਾ ਅਤੇ ਉਸਦੇ ਚਾਰ ਸਾਥੀ ਬੁਰੀ ਤਰਾਂ ਨਾਲ ਜਖ਼ਮੀ ਹੋਏ ਹਨ।


