ਬੇਅਦਬੀ ਖਿਲਾਫ਼ ਕਾਨੂੰਨ ਬਣਨ ਤੋਂ ਬਾਅਦ 400 ਫੁੱਟ ਟਾਵਰ ਤੋਂ ਹੇਠਾਂ ਆਉਣਗੇ ਭਾਈ ਖਾਲਸਾ, ਫੋਰਸ ਪਹੁੰਚੀ

ਬੇਅਦਬੀ ਖਿਲਾਫ਼ ਕਾਨੂੰਨ ਬਣਨ ਤੋਂ ਬਾਅਦ 400 ਫੁੱਟ ਟਾਵਰ ਤੋਂ ਹੇਠਾਂ ਆਉਣਗੇ ਭਾਈ ਖਾਲਸਾ, ਫੋਰਸ ਪਹੁੰਚੀ


ਸਮਾਣਾ (ਵੀਓਪੀ ਬਿਊਰੋ) ਪੰਜਾਬ ਵਿੱਚ ਬੇਅਦਬੀ ਖਿਲਾਫ਼ ਸਟੇਟ ਕਾਨੂੰਨ ਬਣ ਗਿਆ। ਇਸ ਤੋਂ ਬਾਅਦ ਹੁਣ ਸਮਾਣਾ ਵਿੱਚ ਲਗਾਤਾਰ ਯੁੱਧ ਮੋਰਚਾ ਵੀ ਖਤਮ ਹੋ ਸਕਦਾ ਹੈ, ਜਿਸ ਦੇ ਨਾਲ ਹੀ ਡੇਢ ਸਾਲ ਤੋਂ ਟਾਵਰ ‘ਤੇ ਚੜ੍ਹੇ ਹੋਏ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਹੇਠਾਂ ਉਤਾਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਹ ਉਹੀ ਭਾਈ ਗੁਰਜੀਤ ਸਿੰਘ ਖਾਲਸਾ ਨੇ ਜਿਨਾਂ ਨੇ ਬੇਅਦਬ ਖਿਲਾਫ ਸਖਤ ਕਾਨੂੰਨ ਲਿਆਉਣ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਡੇਢ ਸਾਲ ਤੋਂ ਕਰੀਬ ਕਰੀਬ 400 ਫੁੱਟ ਚ ਟਾਵਰ ਤੇ ਚੜੇ ਹੋਏ ਹਨ।

ਸਮਾਣਾ ਵਿੱਚ ਲੰਮੇ ਸਮੇਂ ਤੋਂ ਟਾਵਰ ‘ਤੇ ਬੈਠੇ ਗੁਰਜੀਤ ਸਿੰਘ ਖਾਲਸਾ ਨੂੰ ਹੇਠਾਂ ਉਤਾਰਣ ਲਈ ਅੱਜ ਸਵੇਰੇ 8 ਵਜੇ ਤੋਂ ਪੈਰਾਮਿਲਟਰੀ ਫੋਰਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਖਾਲਸਾ ਪਿਛਲੇ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਟਾਵਰ ‘ਤੇ ਡਟੇ ਹੋਏ ਹਨ। 13 ਤਾਰੀਖ ਨੂੰ ਕਾਨੂੰਨ ਪਾਸ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪਹਿਲਾਂ ਪ੍ਰਬੰਧ ਨਾ ਕਰਨ ‘ਤੇ ਵੀ ਸਵਾਲ ਉੱਠ ਰਹੇ ਹਨ।


ਕੱਲ੍ਹ 24 ਤਾਰੀਖ ਨੂੰਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਬੰਦਾ ਸਿੰਘ ਬਹਾਦਰ ਚੌਂਕ ਵਿੱਚ ਪੈਣੇ ਹਨ, ਜਿੱਥੇ ਗੁਰਜੀਤ ਸਿੰਘ ਖਾਲਸਾ ਵੱਲੋਂ ਸੰਗਤ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਵੀ ਹੈ।

error: Content is protected !!