Tuesday, September 22, 2026
spot_img
HomeLatest Newsਅੰਮ੍ਰਿਤਸਰ 'ਚ ਚਾਦਰ 'ਚ ਲਪੇਟੀ ਮਿਲੀ ਨੌਜਵਾਨ ਦੀ ਲਾ*ਸ਼, ਨ*ਸ਼ੇ ਦੀ ਓਵਰਡੋਜ਼...

ਅੰਮ੍ਰਿਤਸਰ ‘ਚ ਚਾਦਰ ‘ਚ ਲਪੇਟੀ ਮਿਲੀ ਨੌਜਵਾਨ ਦੀ ਲਾ*ਸ਼, ਨ*ਸ਼ੇ ਦੀ ਓਵਰਡੋਜ਼ ਬਣੀ ਵਜ੍ਹਾ

– CCTV ਵੀਡੀਓ ਨੇ ਖੋਲ੍ਹਿਆ ਭੇਤ: ਦੋਸਤ ਦੀ ਮੌਤ ਤੋਂ ਘਬਰਾ ਕੇ ਮੋਢੇ ‘ਤੇ ਚੁੱਕ ਕੇ ਸੁੱਟੀ ਸੀ ਲਾਸ਼; ਦੋਸ਼ੀ ਗ੍ਰਿਫ਼ਤਾਰ

ਅੰਮ੍ਰਿਤਸਰ, 22 ਜੁਲਾਈ (ਕੋਮਲ/ਸੰਜਣੀ) ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ (CCTV) ਵੀਡੀਓ ਦੀ ਮਦਦ ਨਾਲ ਇੱਕ ਨੌਜਵਾਨ ਦੀ ਲਾ=ਸ਼ ਮਿਲਣ ਦੀ ਗੁੱਥੀ ਸੁਲਝਾ ਲਈ ਗਈ ਹੈ। ਵੀਡੀਓ ਵਿੱਚ ਇੱਕ ਵਿਅਕਤੀ ਚਾਦਰ ਵਿੱਚ ਲਪੇਟੀ ਲਾ=ਸ਼ ਨੂੰ ਆਪਣੇ ਮੋਢਿਆਂ ‘ਤੇ ਚੁੱਕ ਕੇ ਗਲੀ ਵਿੱਚ ਸੁੱਟ ਕੇ ਫ਼ਰਾਰ ਹੁੰਦਾ ਸਾਫ਼ ਨਜ਼ਰ ਆ ਰਿਹਾ ਸੀ।

ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੋਟ ਖਾਲਸਾ ਚੌਕੀ ਅਧੀਨ ਪੈਂਦੀ ਤਕੀਏ ਵਾਲੀ ਗਲੀ ਵਿੱਚ ਸਵੇਰੇ ਇੱਕ ਅਣਪਛਾਤੇ ਵਿਅਕਤੀ ਦੀ ਚਾਦਰ ਵਿੱਚ ਲਪੇਟੀ ਲਾ=ਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ। ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਬਲਜਿੰਦਰ ਸਿੰਘ ਅਤੇ ਐੱਸ.ਐੱਚ.ਓ. ਹਰਸੰਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।

ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ (35-36) ਵਾਸੀ ਕੋਟ ਖਾਲਸਾ ਵਜੋਂ ਹੋਈ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮਾਮਲੇ ਦੀਆਂ ਕੜੀਆਂ ਜੋੜਦਿਆਂ ਪੂਰੀ ਘਟਨਾ ਦਾ ਪਰਦਾਫਾਸ਼ ਕੀਤਾ।

ਜਾਂਚ ‘ਚ ਸਾਹਮਣੇ ਆਇਆ ਕਿ ਸੁਖਵਿੰਦਰ ਸਿੰਘ ਆਪਣੇ ਦੋਸਤ ਕੁਲਦੀਪ ਸਿੰਘ ਨਾਲ ਪੇਂਟਰ ਦਾ ਕੰਮ ਕਰਦਾ ਸੀ। ਦੋਵਾਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਬਾਅਦ ਵਿੱਚ ਨ-ਸ਼ਾ ਕੀਤਾ। ਪੁਲਿਸ ਮੁਤਾਬਕ ਨਸ਼ੇ ਦੀ ਓਵਰਡੋਜ਼ ਕਾਰਨ ਸੁਖਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌ-ਤ ਹੋ ਗਈ। ਦੋਸਤ ਦੀ ਮੌਤ ਤੋਂ ਬਾਅਦ ਕੁਲਦੀਪ ਸਿੰਘ ਘਬਰਾ ਗਿਆ ਅਤੇ ਉਸ ਨੇ ਘਰੋਂ ਚਾਦਰ ਲਿਆ ਕੇ ਲਾ-ਸ਼ ਨੂੰ ਉਸ ਵਿੱਚ ਲਪੇਟਿਆ ਤੇ ਮੋਢਿਆਂ ‘ਤੇ ਚੁੱਕ ਕੇ ਗਲੀ ‘ਚ ਸੁੱਟ ਦਿੱਤਾ।


ਮਾਮਲੇ ਦੀ ਪੁਸ਼ਟੀ ਕਰਦਿਆਂ ਏ.ਸੀ.ਪੀ. ਸੈਂਟਰਲ ਅੰਮ੍ਰਿਤਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਮੁਕੱਦਮਾ ਨੰਬਰ 221 ਤਹਿਤ ਬੀ.ਐੱਨ.ਐੱਸ. (BNS) ਦੀਆਂ ਧਾਰਾਵਾਂ 105 ਅਤੇ 238 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments