Tuesday, September 22, 2026
spot_img
HomeLatest Newsਮਰੀਜ਼ ਬਣ ਕੇ ਆਏ 6 ਲੁ-ਟੇਰਿਆਂ ਨੇ ਡਾਕਟਰ ਨੂੰ ਬਣਾਇਆ ਨਿਸ਼ਾਨਾ, ਨਕਦੀ...

ਮਰੀਜ਼ ਬਣ ਕੇ ਆਏ 6 ਲੁ-ਟੇਰਿਆਂ ਨੇ ਡਾਕਟਰ ਨੂੰ ਬਣਾਇਆ ਨਿਸ਼ਾਨਾ, ਨਕਦੀ ਤੇ ਡਾਲਰ ਲੁੱ-ਟੇ, ਘਰ ਵਿੱਚ ਵੀ ਕੀਤੀ ਦਾਖ਼ਲ ਹੋਣ ਦੀ ਕੋਸ਼ਿਸ਼

ਲੁਧਿਆਣਾ ਦੇ ਰਾਏਕੋਟ ਰੋਡ ‘ਤੇ ਵਾਪਰੀ ਵਾਰਦਾਤ, ਪੁੱਤਰ ਦੇ ਜਾਗਣ ਨਾਲ ਪਰਿਵਾਰ ਬਚਿਆ, CCTV ਤੇ ਛੱਡੀ ਬਾਈਕ ਦੇ ਆਧਾਰ ‘ਤੇ ਪੁਲਿਸ ਜਾਂਚ ‘ਚ ਜੁਟੀ

ਲੁਧਿਆਣਾ (ਹਰਪ੍ਰਤੀਕ ਸਿੰਘ) ਲੁਧਿਆਣਾ ਜ਼ਿਲ੍ਹੇ ਦੀ ਜਗਰਾਉਂ ਤਹਿਸੀਲ ਵਿੱਚ ਵੀਰਵਾਰ ਸਵੇਰੇ ਇੱਕ ਨਿੱਜੀ ਕਲੀਨਿਕ ਵਿੱਚ ਹਥਿਆ-ਰਬੰਦ ਲੁ-ਟੇਰਿਆਂ ਨੇ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ, ਸਵੇਰੇ ਕਰੀਬ 7 ਵਜੇ ਛੇ ਲੁਟੇਰੇ ਮਰੀਜ਼ ਬਣ ਕੇ ਰਾਏਕੋਟ ਰੋਡ ‘ਤੇ ਸਥਿਤ ਡਾ. ਵਿਜੇ ਚੋਪੜਾ ਦੇ ਕਲੀਨਿਕ ਵਿੱਚ ਦਾਖ਼ਲ ਹੋਏ।

ਕਲੀਨਿਕ ਅੰਦਰ ਦਾਖ਼ਲ ਹੋਣ ਤੋਂ ਬਾਅਦ ਲੁ-ਟੇਰਿਆਂ ਨੇ ਡਾਕਟਰ ‘ਤੇ ਰਿਵਾਲਵਰ ਤਾਣ ਦਿੱਤਾ ਅਤੇ ਉਸ ਨਾਲ ਕੁੱ-ਟਮਾਰ ਕਰਦੇ ਹੋਏ ਉਸ ਦਾ ਗਲਾ ਘੁੱਟਿਆ। ਇਸ ਤੋਂ ਬਾਅਦ ਉਹ ਡਾਕਟਰ ਨੂੰ ਇੱਕ ਹੋਰ ਕਮਰੇ ਵਿੱਚ ਲੈ ਗਏ ਅਤੇ ਬੰਦੂਕ ਦੀ ਨੋਕ ‘ਤੇ ਕਰੀਬ 2.5 ਤੋਂ 3 ਲੱਖ ਰੁਪਏ ਦੀ ਨਕਦੀ, ਕੁਝ ਅਮਰੀਕੀ ਡਾਲਰ, ਇੱਕ ਮੋਬਾਈਲ ਫੋਨ ਅਤੇ ਸੋਨੇ ਦੀ ਅੰਗੂਠੀ ਲੁੱਟ ਲਈ। ਵਾਰਦਾਤ ਦੌਰਾਨ ਡਾਕਟਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਮੁਡਲੀ ਜਾਣਕਾਰੀ ਮੁਤਾਬਕ, ਮੁਲਜ਼ਮਾਂ ਨੇ ਇਸ ਵਾ-ਰਦਾਤ ਤੋਂ ਇੱਕ ਦਿਨ ਪਹਿਲਾਂ ਮਰੀਜ਼ ਬਣ ਕੇ ਕਲੀਨਿਕ ਦੀ ਰੇਕੀ ਕੀਤੀ ਸੀ। ਅਗਲੇ ਦਿਨ ਉਹ ਗਲੂਕੋਜ਼ ਲਗਵਾਉਣ ਦੇ ਬਹਾਨੇ ਮੁੜ ਕਲੀਨਿਕ ਪਹੁੰਚੇ ਅਤੇ ਯੋਜਨਾਬੱਧ ਢੰਗ ਨਾਲ ਲੁੱ-ਟ ਨੂੰ ਅੰਜਾਮ ਦਿੱਤਾ।

ਲੁੱ-ਟ ਤੋਂ ਬਾਅਦ ਮੁਲਜ਼ਮ ਡਾਕਟਰ ਦੇ ਘਰ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਣੀ ਮੰਗਣ ਦੇ ਬਹਾਨੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਘਰ ਅੰਦਰ ਉਨ੍ਹਾਂ ਨੇ ਡਾਕਟਰ ਦੀ ਪਤਨੀ ਰੇਖਾ ਚੋਪੜਾ ਨਾਲ ਵੀ ਧੱਕਾ-ਮੁੱਕੀ ਕੀਤੀ ਅਤੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਰੌਲਾ ਸੁਣ ਕੇ ਡਾਕਟਰ ਦਾ ਪੁੱਤਰ ਜਾਗ ਪਿਆ ਅਤੇ ਕੁਰਸੀ ਚੁੱਕ ਕੇ ਵਿਰੋਧ ਕੀਤਾ। ਪੁੱਤਰ ਦੇ ਵਿਰੋਧ ਕਾਰਨ ਲੁਟੇਰੇ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਦੱਸੀ ਜਾ ਰਹੀ ਹੈ, ਮੌਕੇ ਤੋਂ ਫਰਾਰ ਹੋ ਗਏ।

ਭੱਜਣ ਦੀ ਕਾਹਲੀ ਵਿੱਚ ਮੁਲਜ਼ਮ ਆਪਣੀ ਇੱਕ ਮੋਟਰਸਾਈਕਲ ਮੌਕੇ ‘ਤੇ ਹੀ ਛੱਡ ਗਏ। ਇਹ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।

ਪੁਲਿਸ ਨੇ ਡਾ. ਵਿਜੇ ਚੋਪੜਾ ਦਾ ਬਿਆਨ ਦਰਜ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ‘ਤੇ ਛੱਡੀ ਗਈ ਬਾਈਕ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments