Tuesday, September 22, 2026
spot_img
HomeLatest Newsਪੰਜਾਬ ਸਰਕਾਰ ਨੂੰ ਬਿਜਲੀ ਸਪਲਾਈ ਦੀ ਮਾੜੀ ਕਾਰਗੁਜਾਰੀ ਸਬੰਧੀ ਜਨਤਾ ਦੀ ਪ੍ਰੇਸ਼ਾਨੀ...

ਪੰਜਾਬ ਸਰਕਾਰ ਨੂੰ ਬਿਜਲੀ ਸਪਲਾਈ ਦੀ ਮਾੜੀ ਕਾਰਗੁਜਾਰੀ ਸਬੰਧੀ ਜਨਤਾ ਦੀ ਪ੍ਰੇਸ਼ਾਨੀ ਵੱਲ ਧਿਆਨ ਦੇਣਾ ਚਾਹੀਦਾ :- ਡੈਨੀ ਬੰਡਾਲਾ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵੱਖ ਵੱਖ ਪਿੰਡਾਂ ਅਤੇ ਕਸਬਾ ਜੰਡਿਆਲਾ ਗੁਰੂ ਵਿਚ ਬਿਜਲੀ ਸਪਲਾਈ ਦੀ ਮਾੜੀ ਕਾਰਗੁਜਾਰੀ ਸਬੰਧੀ ਬੋਲਦੇ ਹੋਏ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਕਰੀਬ ਦੋ ਮਹੀਨੇ ਤੋਂ ਸਾਰੇ ਇਲਾਕੇ ਵਿਚ ਬਿਜਲੀ ਦਾ ਬੁਰਾ ਹਾਲ ਹੈ ।

ਓਹਨਾਂ ਕਿਹਾ ਕਿ ਹਰ ਪਾਸੇ ਬਿਜਲੀ ਸਪਲਾਈ ਦੀ ਮਾੜੀ ਕਾਰਗੁਜ਼ਾਰੀ ਸਬੰਧੀ ਹਾਹਾਕਾਰ ਮਚੀ ਹੋਈ ਹੈ ।ਕੋਈ ਦਿਨ ਐਸਾ ਨਹੀਂ ਲੰਘ ਰਿਹਾ ਜਦੋਂ ਕਿ ਬਿਜਲੀ ਸਪਲਾਈ ਵਿੱਚ ਕੋਈ ਨਾ ਕੋਈ ਨੁਕਸ ਨਹੀਂ ਪੈ ਰਹੇ । ਜੰਡਿਆਲਾ ਸ਼ਹਿਰ ਦਾ ਹਵਾਲਾ ਦਿੰਦੇ ਹੋਏ ਓਹਨਾਂ ਨੇ ਕਿਹਾ ਕਿ ਬਜ਼ਾਰਾਂ ਵਿਚ ਦੁਕਾਨਾਂ ਕੋਲੋ ਲੰਘ ਰਹੀਆਂ ਤਾਰਾ ਉਪਰੋ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ ।

ਓਹਨਾਂ ਕਿਹਾ ਕਿ ਪਰਮਾਤਮਾ ਦਾ ਸ਼ੁਕਰ ਹੈ ਕਿ ਬਜ਼ਾਰਾਂ ਵਿਚ ਘਟਨਾਵਾਂ ਦਿਨ ਦੇ ਸਮੇਂ ਵਾਪਰੀਆਂ, ਨਹੀਂ ਤਾਂ ਰਾਤ ਸਮੇਂ ਪਲਾਸਟਿਕ ਅਤੇ ਕੱਪੜੇ ਦੀਆਂ ਦੁਕਾਨਾਂ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋ ਸਕਦਾ ਸੀ ।

ਓਹਨਾਂ ਕਿਹਾ ਕਿ ਹੁਣ ਦੋ ਕੁ ਦਿਨ ਤੋਂ ਭਾਵੇਂ ਮੌਸਮ ਠੀਕ ਹੈ ਪਰ ਪਿਛਲੇ ਦਿਨਾਂ ਵਿਚ ਭਾਰੀ ਗਰਮੀ ਦੇ ਕਾਰਨ ਬੱਚਿਆਂ ਬਜ਼ੁਰਗਾਂ ਮਰੀਜਾਂ ਨੂੰ ਬਿਜਲੀ ਕੱਟਾਂ ਕਾਰਣ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਜਨਤਾ ਨਹਾਉਣ ਅਤੇ ਪੀਣ ਵਾਲੇ ਪਾਣੀ ਤੋਂ ਵੀ ਮੋਹਤਾਜ ਹੋ ਗਈ ਸੀ ।

ਓਹਨਾਂ ਕਿਹਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਰਕਾਰ ਦਾ ਖਾਤਮਾ ਕਰਕੇ ਕਾਂਗਰਸ ਸਰਕਾਰ ਬਣਨ ਉਪਰੰਤ ਜਨਤਾ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਕੇ ਇਕ ਨਵੇਂ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾਵੇਗੀ ।

ਡੈਨੀ ਬੰਡਾਲਾ ਨੇ ਕਿਹਾ ਕਿ ਜਨਤਾ ਇਸ ਸਰਕਾਰ ਤੋਂ ਬੇਹੱਦ ਦੁਖੀ ਹੈ ਅਤੇ ਜੇਕਰ ਕੋਈ ਸਰਕਾਰ ਦੇ ਖਿਲਾਫ ਬੋਲਦਾ ਹੈ ਤਾਂ ਉਸਨੂੰ ਡਰਾਉਣ ਧਮਕਾਉਣ ਤੋਂ ਇਲਾਵਾ ਝੂਠੇ ਪਰਚਿਆ ਵਿਚ ਫਸਾ ਦਿੱਤਾ ਜਾਂਦਾ ਹੈ ।

ਓਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋ ਆਪਣੇ ਵਿਰੋਧੀਆਂ ਦੇ ਖਿਲਾਫ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਅਪਣਾਕੇ ਓਹਨਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ । ਅਖੀਰ ਵਿਚ ਓਹਨਾਂ ਨੇ ਪੰਜਾਬ ਸਰਕਾਰ ਨੂੰ ਹਲਕੇ ਵਿਚ ਬਿਜਲੀ ਸਪਲਾਈ ਤੋਂ ਆ ਰਹੀ ਜਨਤਾ ਨੂੰ ਪ੍ਰੇਸ਼ਾਨੀ ਵੱਲ ਧਿਆਨ ਦੇਣ ਲਈ ਕਿਹਾ ਗਿਆ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments