Wednesday, September 23, 2026
spot_img
HomeLatest Newsਪੀ.ਕੇ.ਐੱਸ. ਇੰਟਰਨੈਸ਼ਨਲ ਸਕੂਲ ‘ਕੰਪਰੀਵਿਖੇ ਹੈਂਸਿਵ ਰੀਡਿੰਗ’ ’ਤੇ ਵਿਦਿਆਰਥੀ ਵਰਕਸ਼ਾਪ ਦਾ ਆਯੋਜਨ

ਪੀ.ਕੇ.ਐੱਸ. ਇੰਟਰਨੈਸ਼ਨਲ ਸਕੂਲ ‘ਕੰਪਰੀਵਿਖੇ ਹੈਂਸਿਵ ਰੀਡਿੰਗ’ ’ਤੇ ਵਿਦਿਆਰਥੀ ਵਰਕਸ਼ਾਪ ਦਾ ਆਯੋਜਨ

ਬਠਿੰਡਾ (ਵੀਓਪੀ ਬਿਊਰੋ) ਪੀ.ਕੇ.ਐੱਸ. ਇੰਟਰਨੈਸ਼ਨਲ ਸਕੂਲ ਵਿਖੇ ਤੀਜੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੜ੍ਹਨ ਦੇ ਹੁਨਰ ਨੂੰ ਨਿਖਾਰਨ ਦੇ ਮਕਸਦ ਨਾਲ ‘ਕੰਪਰੀਹੈਂਸਿਵ ਰੀਡਿੰਗ’ ਵਿਸ਼ੇ ’ਤੇ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਹ ਵਰਕਸ਼ਾਪ ਮਸ਼ਹੂਰ ਪ੍ਰਕਾਸ਼ਨ ਸੰਸਥਾ ‘ਬਰਲਿੰਗਟਨ ਪਬਲਿਸ਼ਰਜ਼’ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਨੇਪਰੇ ਚੜ੍ਹੀ।

ਦੋ ਗਰੁੱਪਾਂ ਵਿੱਚ ਹੋਇਆ ਸੰਚਾਲਨ

ਵਿਦਿਆਰਥੀਆਂ ਦੇ ਪੱਧਰ ਅਨੁਸਾਰ ਬਿਹਤਰ ਸਿੱਖਿਆ ਦੇਣ ਲਈ ਇਸ ਵਰਕਸ਼ਾਪ ਨੂੰ ਦੋ ਬੈਚਾਂ ਵਿੱਚ ਵੰਡਿਆ ਗਿਆ ਸੀ। ਪਹਿਲਾ ਬੈਚ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ ਅਤੇ ਦੂਜਾ ਬੈਚ ਮਿਡਲ ਜਮਾਤਾਂ ਦੇ ਵਿਦਿਆਰਥੀਆਂ ਲਈ ਲਗਾਇਆ ਗਿਆ। ਵਰਕਸ਼ਾਪ ਦੇ ਮੁੱਖ ਬੁਲਾਰੇ ਵਜੋਂ ਬਰਲਿੰਗਟਨ ਪਬਲਿਸ਼ਰਜ਼ ਦੀ ਪ੍ਰੋਡਕਟ ਮੈਨੇਜਰ ਸ਼੍ਰੀਮਤੀ ਦੀਪਸ਼ਿਖਾ ਠਾਕੁਰ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਏਰੀਆ ਸੇਲਜ਼ ਮੈਨੇਜਰ ਸ਼੍ਰੀ ਅਸ਼ਫਾਕ ਖਾਨ ਵੀ ਮੌਜੂਦ ਸਨ।

ਲਾਈਵ ਵਰਕਸ਼ੀਟਾਂ ਅਤੇ ਫੀਡਬੈਕ

ਵਰਕਸ਼ਾਪ ਦੌਰਾਨ ਮੁੱਖ ਬੁਲਾਰੇ ਸ਼੍ਰੀਮਤੀ ਦੀਪਸ਼ਿਖਾ ਠਾਕੁਰ ਨੇ ਬੱਚਿਆਂ ਨੂੰ ਪੜ੍ਹਨ ਅਤੇ ਸਮਝਣ ਦੀਆਂ ਆਧੁਨਿਕ ਤਕਨੀਕਾਂ ਬਾਰੇ ਦੱਸਿਆ। ਇਸ ਦੌਰਾਨ ਵਿਦਿਆਰਥੀਆਂ ਨੇ ਲਾਈਵ ਰੀਡਿੰਗ ਕੰਪ੍ਰੀਹੈਨਸ਼ਨ  ਵਰਕਸ਼ੀਟਾਂ ਹੱਲ ਕੀਤੀਆਂ। ਵਿਦਿਆਰਥੀਆਂ ਨੇ ਮੌਕੇ ’ਤੇ ਹੀ ਆਪਣੀਆਂ ਗਲਤੀਆਂ ਦੀ ਜਾਂਚ ਕੀਤੀ ਅਤੇ ਮਾਹਿਰਾਂ ਵੱਲੋਂ ਜ਼ਰੂਰੀ ਫੀਡਬੈਕ ਪ੍ਰਾਪਤ ਕੀਤਾ।

ਸਕੂਲ ਪ੍ਰਬੰਧਕਾਂ ਵੱਲੋਂ ਧੰਨਵਾਦ

ਇਸ ਮੌਕੇ ਸਕੂਲ ਦੇ ਅਕਾਦਮਿਕ ਕੋਆਰਡੀਨੇਟਰ ਸ਼੍ਰੀ ਹਰਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਵਰਕਸ਼ਾਪ ਦੇ ਅਖੀਰ ਵਿੱਚ ਸਕੂਲ ਦੀ ਪ੍ਰਿੰਸੀਪਲ ਮਨਜੋਤ ਕੌਰ ਨੇ ਬਰਲਿੰਗਟਨ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਭਾਸ਼ਾ ਉੱਤੇ ਪਕੜ ਮਜ਼ਬੂਤ ਕਰਨ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments