Tuesday, September 22, 2026
spot_img
HomeLatest Newsਕੀ ਇਹ ਹੈ ਯੁੱਧ ਨਸ਼ੇ ਵਿਰੁੱਧ" ? ਗੁਰੂ ਕੀ ਨਗਰੀ ਅੰਮ੍ਰਿਤਸਰ ਨਸ਼ੇ...

ਕੀ ਇਹ ਹੈ ਯੁੱਧ ਨਸ਼ੇ ਵਿਰੁੱਧ” ? ਗੁਰੂ ਕੀ ਨਗਰੀ ਅੰਮ੍ਰਿਤਸਰ ਨਸ਼ੇ ਚ ਝੂਲਦੇ ਅਤੇ ਨਸ਼ਾ ਕਰ ਰਹੇ ਨੌਜਵਾਨਾਂ ਦੀ ਵੀਡਿਓ ਵਾਇਰਲ

ਜੰਡਿਆਲਾ ਗੁਰੂ/ਅੰਮ੍ਰਿਤਸਰ (ਵਰਿੰਦਰ ਸਿੰਘ ਮਲਹੋਤਰਾ) :-

ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਪੋਲ ਅੰਮ੍ਰਿਤਸਰ ਦੀਆਂ ਸੜਕਾਂ ਅਤੇ ਥਾਣਾ ਦੇ ਕੋਲ ਨਸ਼ੇੜੀ ਨੌਜਵਾਨਾਂ ਵਲੋਂ ਖੁਲਦੀ ਦਿਖਾਈ ਦਿੰਦੀ ਨਜਰ ਆ ਰਹੀ ਹੈ । ਵੀਡਿਓ ਵਿਚ 3-4 ਨਸ਼ੇੜੀ ਨੋਜਵਾਨ ਇੱਕਠੇ ਹੋ ਕੇ ਨਸ਼ਾ ਕਰਦੇ ਹੋਏ ਦਿਖਾਈ ਦੇ ਰਹੇ ਹਨ ।

ਗਿਲਵਾਲੀ ਗੇਟ ਇਲਾਕੇ ਵਿੱਚ, ਥਾਣੇ ਦੇ ਬਿਲਕੁਲ ਨਜ਼ਦੀਕ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਝੂਲਦਾ ਨਜ਼ਰ ਆਇਆ। ਇਹ ਦ੍ਰਿਸ਼ ਇੱਕ ਵਾਰ ਫਿਰ ਨਸ਼ਿਆਂ ਖ਼ਿਲਾਫ਼ ਚੱਲ ਰਹੀ ਲੜਾਈ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਕਦੋਂ ਇਹ ਨਸ਼ੇ ਦਾ ਕੋਹੜ ਪੰਜ਼ਾਬ ਵਿੱਚੋ ਖਤਮ ਹੋਵੇਗਾ ? ਪੰਜਾਬ ਦੀ ਬਰਬਾਦੀ ਨੂੰ ਇਹ ਕੋਹੜ ਖਤਮ ਕਰ ਰਿਹਾ ਹੈ ਅਗਰ ਥਾਣਿਆਂ ਦੇ ਕੋਲ ਨਸ਼ੇੜੀ ਇਸ ਤਰ੍ਹਾਂ ਸ਼ਰੇਆਮ ਨਸ਼ਾ ਕਰਦੇ ਦੇਖੇ ਜਾ ਸਕਦੇ ਹਨ ਤਾਂ ਫਿਰ ਬਾਕੀ ਇਲਾਕਿਆਂ ਚੋ ਨਸ਼ਾ ਕਿਵੇਂ ਖਤਮ ਹੋਵੇਗਾ ।

ਜੇਕਰ ਇਹ ਨਸ਼ੇ ਦਾ ਕੋਹੜ ਪੰਜਾਬ ਵਿੱਚੋ ਖਤਮ ਨਾ ਹੋਈਆ ਤਾਂ ਪੰਜ਼ਾਬ ਦੀ ਨੌਜਵਾਨੀ ਖ਼ਤਮ ਹੋ ਜਾਵੇਗੀ । ਭਾਵੇਂ ਕਿ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਵੱਡੀ ਪੱਧਰ ਤੇ ਪਰਚਾਰ ਕੀਤਾ ਜਾ ਰਿਹਾ ਹੈ ਅਤੇ ਆਏ ਦਿਨ ਵੱਡੀਆਂ ਖੇਪਾਂ ਵੀ ਫੜੀਆਂ ਜਾ ਰਹੀਆਂ ਹਨ ਪਰ 2022 ਚ ਦੋ ਮਹੀਨਿਆਂ ਵਿਚ ਪੰਜਾਬ ਚੋ ਨਸ਼ਾ ਖਤਮ ਕਰਨ ਦਾ ਵਾਅਦਾ ਕਰਨ ਵਾਲੀ ਇਹ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ ਜਦੋਂ ਕਿ ਇਸਦੇ ਖੁਦ ਹੁਣ 4-5 ਮਹੀਨੇ ਰਹਿ ਗਏ ਹਨ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments