“ਘਰ ਵਾਲੇ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ” NRI ਪਰਿਵਾਰ ਨਾਲ ਹੋਈ ਮਾੜੀ
ਗੁਰਦਾਸਪੁਰ (ਵੀਓਪੀ ਬਿਊਰੋ) ਕਹਿੰਦੇ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਅਜਿਹੀ ਹੀ ਕਹਾਵਤ ਸੱਚ ਹੁੰਦੀ ਸਾਬਤ ਆਈ ਹੋਈ ਹੈ ਗੁਰਦਾਸਪੁਰ ਤੋਂ, ਜਿੱਥੇ ਇੱਕ ਐਨਆਰਆਈ ਦੇ ਘਰ ਚੋਰਾਂ ਨੇ ਧਾਵਾ ਬੋਲ ਦਿੱਤਾ। ਇਹ ਧਾਵਾ ਉਸ ਸਮੇਂ ਬੋਲਿਆ ਗਿਆ ਜਦੋਂ ਘਰ ਵਿੱਚ ਕੋਈ ਮੌਜੂਦ ਨਹੀਂ ਸੀ। ਇਸ ਦੌਰਾਨ ਚੋਰ ਘਰ ਵਿੱਚੋਂ ਕਈ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਚੱਕ ਸ਼ਰੀਫ ਵਿੱਚ ਚੋਰਾਂ ਨੇ ਇੱਕ ਐਨਆਰਆਈ ਦੇ ਘਰ ਤੇ ਧਾਵਾ ਬੋਲਿਆ ਅਤੇ ਉਥੋਂ ਲੱਖਾਂ ਦੀ ਨਗਦੀ ਅਤੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਲੈ ਕੇ ਰਹੂ ਚੱਕਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਨਆਰਆਈ ਬੀਬੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਨਾਲ ਘਰ ਵਿੱਚ ਰਹਿੰਦੀ ਹੈ।ਉਸ ਦਾ ਸਹੁਰਾ ਨਿਚਲੀ ਮੰਜ਼ਿਲ ਤੇ ਰਹਿੰਦਾ ਹੈ ਜਦਕਿ ਉਹ ਘਰ ਦੀ ਉੱਪਰਲੀ ਮੰਜ਼ਿਲ ਵਿੱਚ ਰਹਿੰਦੀ ਹੈ ।ਅੱਜ ਉਹ ਕਿਸੇ ਜਰੂਰੀ ਕੰਮ ਲਈ ਬਾਹਰ ਗਈ ਹੋਈ ਸੀ ਅਤੇ ਉਸ ਦੇ ਸਹੁਰਾ ਸਾਹਿਬ ਵੀ ਘਰ ਨਹੀਂ ਸਨ। ਇਸ ਮੌਕੇ ਦਾ ਫਾਇਦਾ ਚੁੱਕ ਕੇ ਉਸ ਦੇ ਕਮਰੇ ਨੂੰ ਲੱਗੇ ਹੋਏ ਤਾਲੇ ਨੂੰ ਇੱਟ ਨਾਲ ਤੋੜ ਕੇ ਚੋਰ ਅੰਦਰ ਦਾਖਲ ਹੋਏ ਜਿੱਥੋਂ ਉਹਨਾਂ ਨੇ ਅਲਮਾਰੀ ਦੇ ਦਰਾਜ ਵਿੱਚੋਂ 50 ਹਜਾਰ ਭਾਰਤੀ ਕਰੰਸੀ 4000 ਨਿਊਜ਼ੀਲੈਂਡ ਡਾਲਰ ਤੋਂ ਇਲਾਵਾ ਨੌ ਤੋਲੇ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਹਨ।



