Skip to content
Thursday, May 28, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
May
27
ਵੜਿੰਗ ਨੇ ਫਰਜ਼ੀ ਆਡੀਓ ਵਾਇਰਲ ਕਰਨ ਖਿਲਾਫ ਡੀਜੀਪੀ, ਐਸਈਸੀ ਨੂੰ ਕੀਤੀ ਸ਼ਿਕਾਇਤ
Latest News
National
Punjab
ਵੜਿੰਗ ਨੇ ਫਰਜ਼ੀ ਆਡੀਓ ਵਾਇਰਲ ਕਰਨ ਖਿਲਾਫ ਡੀਜੀਪੀ, ਐਸਈਸੀ ਨੂੰ ਕੀਤੀ ਸ਼ਿਕਾਇਤ
May 27, 2026
Voice of Punjab
ਵੜਿੰਗ ਨੇ ਫਰਜ਼ੀ ਆਡੀਓ ਵਾਇਰਲ ਕਰਨ ਖਿਲਾਫ ਡੀਜੀਪੀ, ਐਸਈਸੀ ਨੂੰ ਕੀਤੀ ਸ਼ਿਕਾਇਤ
ਚੰਡੀਗੜ੍ਹ, (ਵੀਓਪੀ ਬਿਊਰੋ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਸੂਬਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ, ਉਨ੍ਹਾਂ ਦੇ ਨਾਮ ਨਾਲ ਜੋੜੀ ਜਾ ਰਹੀ ਇੱਕ ਫ਼ਰਜ਼ੀ ਆਡੀਓ ਰਿਕਾਰਡਿੰਗ ਨੂੰ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਲੜੀ ਹੇਠ, ਡੀਜੀਪੀ ਅਤੇ ਸੂਬਾ ਚੋਣ ਕਮਿਸ਼ਨ ਨੂੰ ਭੇਜੀਆਂ ਵੱਖ-ਵੱਖ ਸ਼ਿਕਾਇਤਾਂ ਵਿੱਚ ਵੜਿੰਗ ਨੇ ਕਿਹਾ ਹੈ ਕਿ ਇਹ ਇੱਕ ਫ਼ਰਜ਼ੀ ਆਡੀਓ ਕਲਿੱਪ ਹੈ, ਜਿਸਨੂੰ ਸੱਤ ਸਾਲ ਪਹਿਲਾਂ ਵੀ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਬਦਨਾਮ ਕਰਨ ਲਈ ਫੈਲਾਇਆ ਗਿਆ ਸੀ। ਜਦਕਿ ਹੁਣ ਸਥਾਨਕ ਚੋਣਾਂ ਦੌਰਾਨ ਇਸਨੂੰ ਮੁੜ ਜਾਣਬੁੱਝ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਹੈਰਾਨੀ ਜ਼ਾਹਰ ਕਰਦਿਆਂ, ਕਿਹਾ ਕਿ ਪੰਜਾਬ ਰਾਜ ਐੱਸ.ਸੀ ਕਮਿਸਨ ਦੇ ਚੇਅਰਮੈਨ ਨੇ ਇਸ ਕਲਿੱਪ ਦੀ ਸੱਚਾਈ ਜਾਂ ਜਾਅਲੀ ਹੋਣ ਦੀ ਜਾਂਚ ਕੀਤੇ ਬਿਨਾਂ ਹੀ ਇਸਦਾ ਸੁਓ ਮੋਟੋ ਨੋਟਿਸ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਚੋਣਾਂ ਦੌਰਾਨ ਇਸ ਕਲਿੱਪ ਨੂੰ ਫੈਲਾਉਣ ਪਿੱਛੇ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਡੀਜੀਪੀ ਅਤੇ ਸੂਬਾ ਚੋਣ ਕਮਿਸ਼ਨ, ਦੋਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਣ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਐੱਫਆਈਆਰ ਦਰਜ ਕਰਕੇ ਦੋਸ਼ੀਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦੇਣ।
ਵੜਿੰਗ ਨੇ ਕਿਹਾ ਕਿ ਅੱਜ ਜਾਂ ਕੱਲ੍ਹ, ਆਖ਼ਿਰਕਾਰ ਅਸੀਂ ਮੇਰੇ ਖ਼ਿਲਾਫ਼ ਚਲਾਈ ਜਾ ਰਹੀ ਇਸ ਦੁਸ਼ਪ੍ਰਚਾਰ ਮੁਹਿੰਮ ਦੇ ਪਿੱਛੇ ਮੌਜੂਦ ਲੋਕਾਂ ਦੀ ਪਛਾਣ ਕਰ ਲਵਾਂਗੇ ਅਤੇ ਕਾਨੂੰਨ ਅਨੁਸਾਰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰਨਗੇ।
Post navigation
ਮੈਂ ਹਲਫਨਾਮੇ ਉੱਪਰ ਲਿਖ ਕੇ ਦੇ ਸਕਦਾ ਹਾਂ, ਆਪ ਇਸ ਵਾਰ ਦਹਾਈ ਦਾ ਅੰਕੜਾ ਵੀ ਨਹੀਂ ਛੂਹੇਗੀ: ਵੜਿੰਗ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us