ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) : ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਜੰਡਿਆਲਾ ਗੁਰੂ ਤੋਂ ਸਰਗਰਮ ਆਗੂ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਬੀਤੇ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਕਲਿਪ ਨੇ ਅਨੇਕਾਂ ਸਵਾਲੀਆ ਚਿੰਨ੍ਹ ਪੈਦਾ ਕੀਤੇ ਹਨ ਕਿ ਕੀ ਅੱਜ ਕੱਲ੍ਹ ਦੇ ਸਮੇਂ ਦੌਰਾਨ ਕੁਝ ਲੋਕ ਗੁਰਦੁਆਰਾ ਸਾਹਿਬ ਵਿਖੇ ਆਪਣੀ ਅਤੇ ਆਪਣੇ ਪਰਿਵਾਰ ਦੀ ਖੁਸ਼ੀ ਲਈ ਜਾਂਦੇ ਹਨ ਜਾਂ ਫਿਰ ਆਪਣੀ ਆਕੜ ਦਿਖਾਉਣ ਜਾਂਦੇ ਹਨ ।

ਉਨਾ ਕਿਹਾ ਕਿ ਦਿੱਲੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੇਵਾਦਾਰਾਂ ਵੱਲੋਂ ਆਪਣੀ ਸੇਵਾ ਡਿਊਟੀ ਨਿਭਾਈ ਜਾ ਰਹੀ ਸੀ ਕਿ ਉੱਥੇ ਦਰਸ਼ਨਾਂ ਨੂੰ ਆਈ ਇਕ ਔਰਤ ਵਲੋਂ ਉਨਾਂ ਵਡੇਰੀ ਉਮਰ ਦੇ ਸੇਵਾਦਾਰਾਂ ਨੂੰ ਬੁਰਾ ਭਲਾ ਬੋਲਕੇ ਵੀਡੀਓ ਬਣਾਈ ਗਈ ਅਤੇ ਉਨਾਂ ਸੇਵਾਦਾਰਾਂ ਦੀ ਬੇਇੱਜਤੀ ਕਰਨ ਤੋਂ ਬਾਅਦ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ।
ਉਸ ਵੀਡੀਓ ਵਿੱਚ ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਆਏ ਅਵਾਰਾ ਕੁੱਤੇ ਨੂੰ ਡਰਾਕੇ ਜਾਂ ਧਮਕਾਕੇ ਉੱਥੋਂ ਭਜਾਇਆ ਜਾ ਰਿਹਾ ਹੈ ਕਿ ਉਸੇ ਸਮੇਂ ਨੂੰ ਉੱਥੇ ਦਰਸ਼ਨਾਂ ਨੂੰ ਆਈ ਕੁੱਤਿਆਂ ਦੀ ਪ੍ਰੇਮੀ ਇਕ ਔਰਤ ਵਲੋਂ ਉਸ ਕੁੱਤੇ ਨੂੰ ਲੈਕੇ ਬੋਲਦੀ ਹੋਈ ਨੇ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਵਿੱਚੋਂ ਕੁਤੇ ਗੁੰਮ ਹੁੰਦੇ ਹਨ ਤਾਂ ਉਸ ਦੇ ਜਿੰਮੇਵਾਰ ਇਹ ਸੇਵਾਦਾਰ ਹੋਣਗੇ !

ਇਸ ਘਟਨਾਕ੍ਰਮ ਵਿੱਚ ਔਰਤ ਵਲੋਂ ਬੋਲੀ ਗਈ ਭੈੜੀ ਸਬਦਾਵਲੀ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਔਰਤ ਤੇ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਤਾਂ ਜੋ ਭਵਿੱਖ ਵਿੱਚ ਫਿਰ ਕੋਈ ਵੀ ਇਸ ਤਰ੍ਰਾਂ ਦਾ ਕੁੱਤਿਆਂ ਦਾ ਪ੍ਰੇਮੀ ਗੁਰਦੁਆਰਾ ਸਾਹਿਬਾਨਾਂ ਵਿੱਚ ਦਾਖਲ ਹੋਕੇ ਸੇਵਾਦਾਰਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਨਾ ਕਰੇ !
ਇਸ ਮੌਕੇ ਸ੍ਰ ਪ੍ਰੇਮ ਸਿੰਘ, ਸਾਵਣ ਸਿੰਘ, ਜਗਜੀਤ ਸਿੰਘ, ਅੰਮ੍ਰਿਤਪਾਲ ਸਿੰਘ , ਹਰਬੰਸ ਸਿੰਘ, ਪਰਮਜੀਤ ਸਿੰਘ ਕੁਆਰੀ, ਅੰਮ੍ਰਿਤਪਾਲ ਸਿੰਘ ਸੁੰਮਨ, ਰਾਜਕੁਮਾਰ ਯਾਦਵ, ਰਵਿੰਦਰ ਸਿੰਘ, ਪਯੂਸ ਕੁਮਾਰ, ਪਰਭਕੀਰਤ ਸਿੰਘ, ਸ੍ਰ ਸਵਰਨ ਸਿੰਘ ਆਦਿ ਹਾਜ਼ਰ ਸਨ !






