Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
5
ਬੁੜੈਲ ਜੇਲ੍ਹ ’ਚ ਭੁੱਖ ਹੜਤਾਲ ’ਤੇ ਬੈਠੇ ਬੰਦੀ ਸਿੱਖਾਂ ਨਾਲ ਮੁਲਾਕਾਤ ਲਈ ਰਾਜਪਾਲ ਦੇਣ ਦਖਲ : ਜਥੇਦਾਰ ਪੰਜੋਲੀ
Latest News
Punjab
ਬੁੜੈਲ ਜੇਲ੍ਹ ’ਚ ਭੁੱਖ ਹੜਤਾਲ ’ਤੇ ਬੈਠੇ ਬੰਦੀ ਸਿੱਖਾਂ ਨਾਲ ਮੁਲਾਕਾਤ ਲਈ ਰਾਜਪਾਲ ਦੇਣ ਦਖਲ : ਜਥੇਦਾਰ ਪੰਜੋਲੀ
August 5, 2022
Voice of Punjab
ਬੁੜੈਲ ਜੇਲ੍ਹ ’ਚ ਭੁੱਖ ਹੜਤਾਲ ’ਤੇ ਬੈਠੇ ਬੰਦੀ ਸਿੱਖਾਂ ਨਾਲ ਮੁਲਾਕਾਤ ਲਈ ਰਾਜਪਾਲ ਦੇਣ ਦਖਲ : ਜਥੇਦਾਰ ਪੰਜੋਲੀ
👉ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਪੰਜੋਲੀ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਪੱਤਰ
ਨਵੀਂ ਦਿੱਲੀ 5 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਦੇ ਨਾਂ ਪੱਤਰ ਲਿਖਕੇ ਬੰਦੀ ਸਿੱਖਾਂ ਦੇ ਮੁੱਦੇ ਉਭਾਰਿਆ ਹੈ। ਜਥੇਦਾਰ ਪੰਜੋਲੀ ਨੇ ਪੱਤਰ ਵਿਚ ਰਾਜਪਾਲ ਨੂੰ ਜਾਣੂੰ ਕਰਵਾਇਆ ਕਿ ਪੰਥਕ ਸੰਘਰਸ਼ ਦੌਰਾਨ ਬੁੜੈਲ ਜੇਲ੍ਹ ਤੋਂ ਇਲਾਵਾ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ’ਚ ਬੰਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਨਜ਼ਰਬੰਦ ਹਨ, ਜਿਨ੍ਹਾਂ ਨੇ ਦੇਸ਼ ਦੀਆਂ ਅਦਾਲਤਾਂ ਅਤੇ ਸਰਕਾਰਾਂ ਕਦੇ ਵੀ ਇਨਸਾਫ ਨਹੀਂ ਕਰ ਸਕੀਆਂ। ਜਥੇਦਾਰ ਪੰਜੋਲੀ ਨੇ ਦੱਸਿਆ ਕਿ ਜੇਲ੍ਹ ਵਿਚ ਲੰਮੀਆਂ ਸਜ਼ਾਵਾਂ ਭੁਗਤਣ ਬਾਅਦ ਵੀ ਸਰਕਾਰਾਂ ਬੰਦੀ ਸਿੱਖਾਂ ਬਾਰੇ ਅਜੇ ਤੱਕ ਫੈਸਲਾ ਨਹੀਂ ਕਰ ਪਾ ਰਹੀਆਂ। ਉਨ੍ਹਾਂ ਦੱਸਿਆ ਕਿ ਸਿੰਘਾਂ ਦੀ ਰਿਹਾਈ ਲਈ ਸਿੱਖ ਪੰਥ ਦੀ ਮਹਾਨ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਦੀ ਯੋਗ ਅਗਵਾਈ ਵਿਚ ਸਮੁੱਚੇ ਖਾਲਸਾ ਪੰਥ ਦੀ ਇਕ ਸਾਂਝੀ ਕਮੇਟੀ ਬਣਾ ਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਆਰੰਭਿਆ ਹੈ, ਜਿਸ ਦੇ ਪਹਿਲੇ ਪੜਾਅ ਤਹਿਤ 20 ਜੁਲਾਈ ਨੂੰ ਦਿੱਲੀ ਵਿਖੇ ਰੋਸ ਧਰਨਾ ਦਿੱਤਾ ਗਿਆ, ਪ੍ਰੰਤੂ ਅੱਜ ਤੱਕ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਸਮੇਤ ਸਰਕਾਰੇ ਦਰਬਾਰੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹੁੰਚ ਕੀਤੀ ਗਈ, ਪ੍ਰੰਤੂ ਅੱਜ ਤੱਕ ਕੋਈ ਵੀ ਸਮਾਂ ਜਾਂ ਮੈਮੋਰੰਡਮ ਲਈ ਸਮਾਂ ਨਹੀਂ ਦਿੱਤਾ ਗਿਆ।
ਜਥੇਦਾਰ ਪੰਜੋਲੀ ਨੇ ਦੱਸਿਆ ਕਿ ਦਿੱਲੀ ਸਰਕਾਰ ਦੀ ਇਸ ਹੱਠ ਧਰਮੀ ਅਤੇ ਪੰਜਾਬ ਦੇ ਯੂ.ਟੀ. ਪ੍ਰਸਾਸਨ ਵਲੋਂ ਇਨ੍ਹਾਂ ਸਿੰਘਾਂ ਦੀ ਰਿਹਾਈ ਨਾ ਕਰਨ ਕਰਕੇ ਭਾਈ ਲਖਵਿੰਦਰ ਸਿੰਘ ਨਰੰਗਵਾਲ ਨੇ 26 ਜੁਲਾਈ 2022 ਤੋਂ ਬੁੜੈਲ ਜੇਲ ਚੰਡੀਗੜ੍ਹ ਵਿੱਚ ਭੁੱਖ ਹੜਤਾਲ ਕੀਤੀ ਹੋਈ ਹੈ ਅਤੇ ਇਸ ਸਬੰਧ ਵਿਚ ਆਈ. ਜੀ. ਜੇਲ ਚੰਡੀਗੜ੍ਹ ਨੂੰ ਲਿਖਤੀ ਪੱਤਰ ਭੇਜਕੇ ਸਾਰੇ ਸਿੰਘਾਂ ਨਾਲ ਮੁਲਾਕਾਤ ਲਈ ਸਮਾਂ ਮੰਗਿਆ, ਪ੍ਰੰਤੂ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਆਈ.ਜੀ. ਜੇਲ ਚੰਡੀਗੜ੍ਹ ਵੱਲੋਂ ਮੁਲਾਕਾਤ ਲਈ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ।
ਜਥੇਦਾਰ ਪੰਜੋਲੀ ਨੇ ਅਪੀਲ ਕਰਦਿਆਂ ਕਿਹਾ ਕਿ ਭਾਈ ਲਖਵਿੰਦਰ ਸਿੰਘ ਦੀ ਭੁੱਖ ਹੜਤਾਲ ਅੱਜ 10ਵੇ ਦਿਨ ਵਿੱਚ ਪਹੁੰਚ ਗਈ ਹੈ। ਸਮੁੱਚੇ ਖਾਲਸਾ ਪੰਥ ਦੇ ਜਜਬਾਤ, ਇਨ੍ਹਾਂ ਸਿੰਘਾਂ ਦੀ ਕੁਰਬਾਨੀ ਨਾਲ ਜੁੜੇ ਹੋਏ ਹਨ। ਖਾਲਸਾ ਪੰਥ ਨਹੀ ਚਾਹੁੰਦਾ ਕਿ ਇਨਾਂ ਸਿੰਘਾਂ ਦੀ ਭੁੱਖ ਹੜਤਾਲ ਕਾਰਨ ਕੋਈ ਜਾਨੀ ਨੁਕਸਾਨ ਹੋਵੇ। ਇਸ ਕਰਕੇ ਅਪੀਲ ਕਰਦਾ ਹਾਂ ਕਿ ਭੁੱਖ ਹੜਤਾਲ ’ਤੇ ਚੱਲ ਰਹੇ ਭਾਈ ਲਖਵਿੰਦਰ ਸਿੰਘ ਸਮੇਤ ਹੋਰਨਾਂ ਬੰਦੀ ਸਿੰਘਾਂ ਨਾਲ ਮੁਲਾਕਾਤ ਦਾ ਸਮਾਂ ਨਿਰਧਾਰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਯਤਨ ਜਾਰੀ ਹਨ ਅਤੇ ਬੰਦੀ ਸਿੱਖਾਂ ਨਾਲ ਮੁਲਾਕਾਤ ਕਰਨ ਦਾ ਮੰਤਵ ਰਿਹਾਈ ਲਈ ਯੋਗ ਹੱਲ ਲੱਭਣਾ ਹੈ।
Post navigation
ਮੇਜਰ ਧਿਆਨ ਚੰਦ ਨੂੰ ਸਮਰਪਿਤ ਪੰਜਾਬ ’ਚ ਹੋਵੇਗਾ ਸਭ ਤੋਂ ਵੱਡਾ ‘ਪੰਜਾਬ ਖੇਡ ਮੇਲਾ’ : CM ਮਾਨ
ਨਹੀਂ ਸਹਾਰਦੀ ਨੌਜਵਾਨ ਪੀੜ੍ਹੀ ਦਬਾਅ; ਹੁਣ 17 ਸਾਲਾ ਲੜਕੇ ਨੇ ਮਾਰੀ 12ਵੀਂ ਮੰਜਿਲ ਤੋਂ ਛਾਲ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us