ਬੰਦ ਹੋ ਰਹੇ ਹਨ ਸ਼ਿਊਮੀ, ਵੀਵੋ, ਓਪੋ, ਰੈਡਮੀ ਤੇ ਰੀਅਲ-ਮੀ ਦੇ ਸਮਾਰਟ ਫੋਨ, ਕੇਂਦਰ ਸਰਕਾਰ ਨੇ ਇਸ ਕਾਰਨ ਲਿਆ ਇਹ ਫੈਸਲਾ..

ਬੰਦ ਹੋ ਰਹੇ ਹਨ 12 ਹਜ਼ਾਰ ਤੋਂ ਘੱਟ ਕੀਮਤ ਵਾਲੇ ਸ਼ਿਊਮੀ, ਵੀਵੋ, ਓਪੋ, ਰੈਡਮੀ ਤੇ ਰੀਅਲ-ਮੀ ਦੇ ਸਮਾਰਟ ਫੋਨ, ਕੇਂਦਰ ਸਰਕਾਰ ਨੇ ਇਸ ਕਾਰਨ ਲਿਆ ਇਹ ਫੈਸਲਾ..

ਨਵੀਂ ਦਿੱਲੀ (ਵੀਓਪੀ ਬਿਊਰੋ) –ਭਾਰਤ ਦੇ ਇਲੈਕਟ੍ਰੋਨਿਕ ਬਾਜਾਰ ਵਿਚ ਜਲਦ ਹੀ ਵੱਡਾ ਧਮਾਕਾ ਹੋਣ ਜਾ ਰਿਹਾ ਹੈ। ਇਹ ਧਮਾਕਾ ਭਾਰਤ ਦੀ ਮੋਬਾਈਲ ਮਾਰਕੀਟ ਵਿਚ ਹੋਵੇਗਾ। ਇਸ ਲਈ ਕੇਂਦਰ ਸਰਕਾਰ ਜਲਦ ਹੀ ਅਜਿਹਾ ਕਦਮ ਚੁੱਕਣ ਜਾ ਰਹੀ ਹੈ, ਜਿਸ ਨਾਲ ਚੀਨੀ ਮੋਬਾਈਲ ਕੰਪਨੀਆਂ ਨੂੰ ਕਾਫੀ ਵੱਡਾ ਨੁਕਸਾਨ ਹੋਵੇਗਾ। ਇਸ ਦੌਰਾਨ ਚੀਨੀ ਮੋਬਾਈਲ ਕੰਪਨੀਆਂ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਮਾਰਕੀਟਾਂ ਵਿੱਚੋਂ ਇਕ ਭਾਰਤੀ ਮਾਰਕੀਟ ਵਿੱਚੋਂ ਆਪਣਾ ਆਧਰ ਗਵਾ ਲੈਣਗੀਆਂ। ਇਸ ਦਾ ਕਾਰਨ ਹੈ ਕਿ ਜੋ ਚੀਨੀ ਕੰਪਨੀਆਂ ਭਾਰਤੀ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ 12 ਹਜਾਰ ਤੋਂ ਘੱਟ ਕੀਮਤ ਵਾਲੇ ਮੋਬਾਈਲ ਭਾਰਤੀ ਬਾਜਾਰ ਵਿਚ ਵੇਚ ਰਹੀਆਂ ਹਨ ਉਹਨਾਂ ਉੱਪਰ ਭਾਰਤ ਦੀ ਸਰਕਾਰ ਪਾਬੰਦੀ ਲਾ ਰਹੀ ਹੈ।

ਭਾਰਤ ਦੀ ਸਰਕਾਰ ਵੱਲੋਂ ਅਜਿਹਾ ਕਦਮ ਚੁੱਕੇ ਜਾਣ ਤੋਂ ਬਾਅਦ ਚੀਨੀ ਕੰਪਨੀਆਂ ਸ਼ਿਊਮੀ, ਵੀਵੋ, ਓਪੋ, ਰੈਡਮੀ ਤੇ ਰੀਅਲ-ਮੀ ਵਰਗੀਆਂ ਕੰਪਨੀਆਂ ਨੂੰ ਵੱਡਾ ਝਟਕਾ ਲੱਗੇਗਾ। ਕਿਉਂਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਹੈ। ਇਸ ਲਈ ਚੀਨੀ ਕੰਪਨੀਆਂ ਨੇ ਬੇਹੱਦ ਘੱਟ ਕੀਮਤਾਂ ਵਾਲੇ ਸਮਾਰਟ ਫੋਨ ਭਾਰਤੀ ਮਾਰਕੀਟ ਵਿਚ ਉਤਾਰ ਕੇ ਭਾਰਤੀ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੋਇਆ ਹੈ। ਭਾਰਤੀ ਦੀ ਸਰਕਾਰ ਦੇ ਇਸ ਤਰਹਾਂ ਦੇ ਕਦਮ ਦੇ ਨਾਲ ਭਾਰਤ ਦੀਆਂ ਘਰੇਲੀ ਮੋਬਾਈਲ ਕੰਪਨੀਆਂ ਲਾਵਾ ਤੇ ਮਾਈਕ੍ਰੋਮੈਕਸ ਨੂੰ ਫਾਈਦਾ ਮਿਲ ਸਕਦਾ ਹੈ।  ਮਾਰਕੀਟ ਰਿਸਰਚ ਫਰਮ ਕਾਊਂਟਰਪੁਆਇੰਟ ਦੇ ਅਨੁਸਾਰ, 150 ਡਾਲਰ (12,000 ਰੁਪਏ) ਤੋਂ ਘੱਟ ਜੂਨ 2022 ਤੱਕ ਦੀ ਤਿਮਾਹੀ ਲਈ ਭਾਰਤ ਦੀ ਵਿਕਰੀ ਦੇ ਇੱਕ ਤਿਹਾਈ ਹਿੱਸੇ ਵਿੱਚ ਸਮਾਰਟਫ਼ੋਨਾਂ ਦਾ ਯੋਗਦਾਨ ਰਿਹਾ। ਇਸ ‘ਚ ਚੀਨੀ ਕੰਪਨੀਆਂ ਦੀ ਸ਼ਿਪਮੈਂਟ 80 ਫੀਸਦੀ ਰਹੀ ਹੈ।

ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਜੇਕਰ ਭਾਰਤ ਦੀ ਸਰਕਾਰ ਚੀਨ ਦੀਆਂ ਮੋਬਾਈਲ ਕੰਪਨੀਆਂ ਬਾਰੇ ਇਸ ਤਰਹਾਂ ਦਾ ਫੈਸਲਾ ਲੈਂਦੀ ਹੈ ਤਾਂ ਇਸ ਦਾ ਸਿੱਧਾ-ਸਿੱਧਾ ਫਾਇਦਾ ਸੈਮਸੰਗ ਅਤੇ ਐਪਲ ਨੂੰ ਹੋਵੇਗਾ। ਸੈਮਸੰਗ ਲਗਾਤਾਰ ਆਪਣੇ ਸਮਾਰਟਫ਼ੋਨਸ ਨੂੰ ਮਿਡਰੇਂਜ ਤੇ ਐਂਟਰੀ ਲੈਵਲ ‘ਚ ਪੇਸ਼ ਕਰ ਸਕਦਾ ਹੈ। ਐਪਲ ਮਿਡਰੇਂਜ ‘ਚ ਵੀ ਤੇਜ਼ੀ ਨਾਲ ਅੱਗੇ ਵਧ ਸਕਦਾ ਹੈ। ਇਸ ਤੋਂ ਪਹਿਲਾਂ ਵੀ ਭਾਰਤ ਦੀ ਸਰਕਾਰ ਨੇ ਕਈ ਵਾਰ ਚੀਨੀ ਦੀ ਡਿਜੀਟਲ ਮਾਰਕੀਟ ਉੱਤੇ ਅਜਿਹੇ ਵਾਰ ਕੀਤੇ ਹਨ। ਇਸ ਤੋਂ ਪਹਿਲਾਂ 2020 ਵਿਚ ਭਾਰਤੀ ਸਰਕਾਰ ਨੇ 60 ਚੀਨੀ ਐਪ ਇਕ ਵਾਰ ਵਿਚ ਹੀ ਬੈਨ ਕਰ ਦਿੱਤੇ ਸਨ। ਇਸ ਤੋਂ ਬਾਅਦ ਵੀ ਹੁਣ ਤਕ ਭਾਰਤੀ ਸਰਕਾਰ ਚੀਨ ਦੇ 349 ਐਪਾਂ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ।

error: Content is protected !!