ਡਿਊਟੀ ਦੌਰਾਨ ਕੁਤਾਹੀ; ਮਾਈਨਿੰਗ ਮੰਤਰੀ ਬੈਂਸ ਨੇ ਸਸਪੈਂਡ ਕੀਤਾ ਇਹ ਅਧਿਕਾਰੀ…

ਡਿਊਟੀ ਦੌਰਾਨ ਕੁਤਾਹੀ; ਮਾਈਨਿੰਗ ਮੰਤਰੀ ਬੈਂਸ ਨੇ ਸਸਪੈਂਡ ਕੀਤਾ ਇਹ ਅਧਿਕਾਰੀ…

ਰੂਪਨਗਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਖਿਲਾਫ ਸੁਰੂ ਕੀਤੀ ਮੁਹਿੰਮ ਤਹਿਤ ਹੀ ਪੰਜਾਬ ਕੈਬਿਨਟ ਮੰਤਰੀ ਦੇ ਇਸ਼ਾਰੇ ਉੱਤੇ ਸਰਕਾਰ ਨੇ ਕਾਰਜਕਾਰੀ ਇੰਜੀਨੀਅਰ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਕਤ ਅਧਿਕਾਰੀ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਆਪਣੀ ਮਨ-ਮਰਜੀ ਕਰ ਰਿਹਾ ਸੀ ਅਤੇ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਸੀ। ਉਕਤ ਕਾਰਵਾਈ ਪੰਜਾਬ ਰਾਜ ਮਾਈਨਿੰਗ ਤੇ ਭੂ ਵਿਗਿਆਨ ਅਤੇ ਜਲ ਸਰੋਤ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਕੀਤੀ ਗਈ ਹੈ।
 ਜਾਣਕਾਰੀ ਮਿਲੀ ਹੈ ਕਿ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਰੂਪਨਗਰ ਪੁਨੀਤ ਸ਼ਰਮਾ ਆਪਣੀ ਡਿਊਟੀ ਦੌਰਾਨ ਅਣਗਹਿਲੀ ਵਰਤ ਰਿਹਾ ਸੀ। ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਖਿਲਾਫ਼ ਉਸ ਦੇ ਅਧੀਨ ਆਉਂਦੇ ਖੇਤਰ ਵਿਚ ਲਗਾਤਾਰ ਗ਼ੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ। ਇਸ ਦੌਰਾਨ ਉਸ ਨੂੰ ਕਈ ਵਾਰ ਸਮਝਾਇਆ ਗਿਆ ਪਰ ਉਹ ਨਾ ਸੁਧਰਿਆ ਤਾਂ ਆਖਿਰਕਾਰ ਇਹ ਕਾਰਵਾਈ ਅਲਮ ਵਿਚ ਲਿਆਂਦੀ ਗਈ ਹੈ।ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਰਸਾਤੀ ਮੌਸਮ ਵਿਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਦੇ ਖੇੜਾ ਕਲਮੋਟ ਅਤੇ ਹੋਰ ਖੇਤਰਾਂ ਵਿਚ ਰਾਤ ਦੇ ਸਮੇਂ ਮਾਈਨਿੰਗ ਹੋ ਰਹੀ ਹੈ।
ਪੰਜਾਬ ਰਾਜ ਮਾਈਨਿੰਗ ਤੇ ਭੂ ਵਿਗਿਆਨ ਅਤੇ ਜਲ ਸਰੋਤ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਗੇ ਕਿਹਾ ਕਿ ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਡਿਊਟੀ ਦੌਰਾਨ ਜ਼ਿਲ੍ਹੇ ਵਿੱਚ ਪੈਂਦੇ ਛੋਟੇ ਸਾਇਜ਼ ਵਾਲੇ ਕੰਡਿਆਂ, ਜੋ ਕਿ ਸਾਰੇ ਵਾਹਨਾਂ ਲਈ ਦਰੁਸਤ ਨਹੀਂ ਸੀ, ਨੂੰ ਸਮੇਂ ਸਿਰ ਨੋਟਿਸ ਨਹੀਂ ਭੇਜੇ ਗਏ। ਉਨ੍ਹਾਂ ਦੱਸਿਆ ਕਿ ਅਧਿਕਾਰੀ ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਪ੍ਰਤੀ ਦਿਨ ਕੀਤੀ ਜਾਣ ਵਾਲੀ ਜਾਇਜ਼ ਮਾਈਨਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਸਰਕਾਰ ਦਾ ਵਿੱਤੀ ਨੁਕਸਾਨ ਹੋਇਆ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਬਾਅਦ ਹੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਇਸ ਦੌਰਾਨ  ਉਹਨਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
error: Content is protected !!