ਮੂਸੇਵਾਲਾ ਕਤਲਕਾਂਡ ਨਾਲ ਚਰਚਾ ‘ਚ ਰਹੇ ਮਨਕੀਰਤ ਔਲਖ ਦੀ ਚੰਡੀਗੜ੍ਹ ਅਦਾਲਤ ‘ਚ ਹੋਵੇਗੀ ਪੇਸ਼ੀ…

ਮੂਸੇਵਾਲਾ ਕਤਲਕਾਂਡ ਨਾਲ ਚਰਚਾ ‘ਚ ਰਹੇ ਮਨਕੀਰਤ ਔਲਖ ਦੀ ਚੰਡੀਗੜ੍ਹ ਅਦਾਲਤ ‘ਚ ਹੋਵੇਗੀ ਪੇਸ਼ੀ…


ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬੀ ਸਿੰਗਰ ਮਨਕੀਰਤ ਔਲਖ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਨਾਂ ਆਉਣ ਤੋਂ ਬਾਅਦ ਕਾਫੀ ਸੁਰੱਖੀਆ ਵਿਚ ਸਨ ਅਤੇ ਬਾਅਦ ਵਿਚ ਉਸ ਨੂੰ ਇਸ ਮਾਮਲੇ ਵਿਚ AGTF ਨੇ ਕਲੀਨ ਚਿੱਟ ਦੇ ਦਿੱਤੀ ਸੀ। ਪਰ ਹੁਣ ਇਕ ਵਾਰ ਫਿਰ ਤੋਂ ਇਕ ਨਵੇਂ ਵਿਵਾਦ ‘ਚ ਨਾਂ ਆਉਣ ਤੋਂ ਬਾਅਦ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਦਰਅਸਲ ਇਸ ਵਾਰ ਉਸ ਖਿਲਾਫ ਕੇਸ ਉਸ ਵੱਲੋਂ ਗਾਏ ਪੰਜਾਬੀ ਗੀਤ ‘8 ਰਫਲਾਂ’ ਕਾਰਨ ਦਾਇਰ ਹੋਇਆ ਹੈ। ਇਸ ਗੀਤ ਵਿਚ ਉਸ ਨੇ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਸੀ। ਇਹ ਕੇਸ ਐਡਵੋਕੇਟ ਸੁਨੀਲ ਮੱਲਣ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਦਾਇਰ ਕੀਤਾ ਹੈ।


ਐਡਵੋਕੇਟ ਸੁਨੀਲ ਮੱਲਣ ਨੇ ਦੱਸਿਆ ਕਿ ਮਨਕੀਰਤ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਇਹ ਹੁਕਮ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮਦਦ ਨਾਲ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁਆਵਜ਼ਾ ਲੈ ਕੇ ਐਡਵੋਕੇਟ ਵੈਲਫੇਅਰ ਫੰਡ ਵਿੱਚ ਜਮ੍ਹਾਂ ਕਰਵਾਇਆ ਜਾਵੇ। ਅੱਜ ਯਾਨੀ ਮੰਗਲਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰੇਗੀ।
ਇਸ ਤੋਂ ਪਹਿਲਾਂ ਐਡਵੋਕੇਟ ਸੁਨੀਲ ਮੱਲਣ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਸੰਜੂ’ ‘ਚ ਵਕੀਲਾਂ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਤੁਹਾਨੂੰ ਦੱਸ ਦੇਇਏ ਕਿ ਐਡਵੋਕੇਟ ਸੁਨੀਲ ਮੱਲਣ ਕਾਫੀ ਸੀਨੀਅਰ ਵਕੀਲ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਵਕੀਲ ਭਾਈਚਾਰੇ ਤੇ ਸਮਾਜਿਕ ਸੁਧਾਰਾਂ ਲਈ ਆਪਣੀ ਪੱਖ ਰੱਖਦੇ ਆਏ ਹਨ।

error: Content is protected !!